ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਚੇਤਾਵਨੀ – ਅਗਲੀ ਜੰਗ ਵਧੇਰੇ ਘਾਤਕ ਹੋਵੇਗੀ

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਚੇਤਾਵਨੀ – ਅਗਲੀ ਜੰਗ ਵਧੇਰੇ ਘਾਤਕ ਹੋਵੇਗੀ

ਕਾਰਗਿਲ ਜੰਗ ਦੇ ਜੇਤੂ–ਦਿਵਸ ਦੇ ਅੱਜ 20 ਵਰ੍ਹੇ ਮੁਕੰਮਲ ਹੋ ਚੁੱਕੇ ਹਨ। ਇਸ ਮੌਕੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਭਵਿੱਖ ਦੇ ਟਕਰਾਅ ਬਹੁਤ ਜ਼ਿਆਦਾ ਘਾਤਕ (ਖ਼ਤਰਨਾਕ) ਤੇ ਕਲਪਨਾ ਤੋਂ ਪਰ੍ਹਾਂ ਹੋਣਗੇ। ਇਸ ਵਿੱਚ ਤਕਨੀਕ ਤੇ ਸਾਈਬਰ ਡੋਮੇਨ ਦੀ ਵੱਡੀ ਭੂਮਿਕਾ ਹੋਵੇਗੀ।

 

 

ਜਨਰਲ ਰਾਵਤ ਅੱਜ ਦਿੱਲੀ ਵਿਖੇ ਕਾਰਗਿਲ ਜਿੱਤ–ਦਿਵਸ ਮੌਕੇ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਫ਼ੌਜ ਨੂੰ ਹਰ ਤਰ੍ਹਾਂ ਦੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ।

 

 

ਉਨ੍ਹਾਂ ਕਿਹਾ ਕਿ ਤੀਜੀਆਂ ਧਿਰਾਂ ਦੇ ਵਿੱਚ ਆ ਕੇ ਸ਼ਾਮਲ ਹੋਣ ਤੇ ਤਕਨਾਲੋਜੀ ਦੇ ਵਧਦੇ ਦਬਾਅ ਨੇ ਜੰਗ ਦੇ ਹਾਲਾਤ ਬਦਲ ਦਿੱਤੇ ਹਨ। ਸਾਈਬਰ ਦੁਨੀਆ ਤੇ ਪੁਲਾੜ ਦੀ ਵਰਤੋਂ ਅੱਜ ਜੰਗ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ।

 

 

ਸ੍ਰੀ ਰਾਵਤ ਨੇ ਅੱਜ ਅੱਗੇ ਕਿਹਾ ਕਿ ਲੱਦਾਖ ਦੇ ਡੇਮਚੋਕ ਸੈਕਟਰ ’ਚ ਚੀਨ ਨੇ ਕੋਈ ਘੁਸਪੈਠ ਨਹੀਂ ਕੀਤੀ ਹੈ। ਉਨ੍ਹਾਂ ਇੱਕ ਸਮਾਰੋਹ ਦੇ ਚੱਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਲੱਦਾਖ ਵਿੱਚ ਕਿਸੇ ਕਿਸਮ ਦੀ ਕੋਈ ਘੁਸਪੈਠ ਨਹੀਂ ਹੋਈ।

 

 

ਚੀਨੀ ਜਵਾਨਾਂ ਨੇ ਬੀਤੀ 6 ਜੁਲਾਈ ਨੂੰ ਦਲਾਈਲਾਮਾ ਦੇ ਜਨਮ–ਦਿਨ ਮੌਕੇ ਕੁਝ ਤਿੱਬਤੀਆਂ ਨੇ ਤਿੱਬਤੀ ਝੰਡੇ ਲਹਿਰਾਏ ਜਾਣ ਤੋਂ ਬਾਅਦ ਅਸਲ ਕੰਟਰੋਲ ਰੇਖਾ (LAC) ਪਾਰ ਕੀਤੀ ਸੀ।

 

 

ਸ੍ਰੀ ਬਿਪਿਨ ਰਾਵਤ ਨੇ ਕਿਹਾ ਕਿ ਚੀਨੀ ਆਪਣੀ ਅਸਲ ਕੰਟਰੋਲ ਰੇਖਾ ਉੱਤੇ ਆਉਂਦੇ ਹਨ ਤੇ ਗਸ਼ਤ ਕਰਦੇ ਹਨ… ਭਾਰਤੀ ਫ਼ੌਜਾਂ ਉਨ੍ਹਾਂ ਨੂੰ ਰੋਕਦੀਆਂ ਹਨ। ਕਈ ਵਾਰ ਸਥਾਨਕ ਪੱਧਰ ਦੇ ਜਸ਼ਨ ਹੁੰਦੇ ਹਨ।

 

 

ਦਰਅਸਲ, ਡੇਮਚੋਕ ਸੈਕਟਰ ’ਚ ਭਾਰਤ ਵਾਲੇ ਪਾਸੇ ਤਿੱਬਤੀ ਜਸ਼ਨ ਮਨਾ ਰਹੇ ਸਨ। ਕੁਝ ਚੀਨੀ ਉਹੀ ਵੇਖਣ ਆਏ ਸਨ ਕਿ ਕੀ ਹੋ ਰਿਹਾ ਹੈ। ਉਹ ਘੁਸਪੈਠ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army General Bipin Rawat s warning Next war will be more fatal