ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਛੁੱਟੀ ’ਤੇ ਆਏ ਫੌਜੀ ਨੂੰ ਅੱਤਵਾਦੀਆਂ ਨੇ ਕੀਤਾ ਅਗਵਾ

ਜੰਮੂ ਕਸ਼ਮੀਰ : ਛੁੱਟੀ ’ਤੇ ਆਏ ਫੌਜੀ ਨੂੰ ਅੱਤਵਾਦੀਆਂ ਨੇ ਕੀਤਾ ਅਗਵਾ

ਜੰਮੂ–ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਫੌਜ ਦੇ ਇਕ ਜਵਾਨ ਦੇ ਅਗਵਾ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਫੌਜ ਦੇ ਜਵਾਨ ਮੁਹੰਮਦ ਯਾਸੀਨ ਭਟ ਨੂੰ ਕਾਜੀਪੋਰਾ ਚਾਦੁਰਾ ਸਥਿਤ ਉਨ੍ਹਾਂ ਦੇ ਘਰ ਤੋਂ ਸ਼ੱਕੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ। ਫਿਲਹਾਲ ਸੁਰੱਖਿਆ ਬਲ ਮੌਕੇ ਉਤੇ ਪਹੁੰਚ ਗਏ ਅਤੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

ਮੱਧ ਕਸ਼ਮੀਰ ਦਾ ਬਡਗਾਮ ਜ਼ਿਲ੍ਹਾ ਅੱਤਵਾਦੀਆਂ ਤੋਂ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਟ 26 ਫਰਵਰੀ ਤੋਂ 31 ਮਾਰਚ ਤੱਕ ਛੁੱਟੀਆਂ ਕੱਟਣ ਘਰ ਆਇਆ ਹੋਇਆ ਸੀ। ਫਿਲਹਾਲ ਇਸ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ।

 

ਅਗਵਾ ਕੀਤੇ ਗਏ ਜਵਾਨ ਯਾਸੀਨ ਭਟ ਫੌਜ ਦੀ ਜੰਮੂ–ਕਸ਼ਮੀਰ ਲਾਈਟ ਇਫੈਂਟ੍ਰੀ ਨਾਲ ਜੁੜੇ ਹੋਏ ਹਨ। ਮਈ 2017 ਵਿਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਉਸ ਸਮੇਂ ਲਸ਼ਕਰ–ਏ–ਤਾਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੇ ਅਖਨੂਰ ਤੋਂ ਜਵਾਨ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਸੀ।

 

ਉਹ ਛੁੱਟੀਆਂ ਮਨਾਉਣ ਘਰ ਆਏ ਸਨ। ਇਕ ਵਿਆਹ ਸਮਾਗਮ ਵਿਚ ਉਹ ਸ਼ਾਮਲ ਹੋਣ ਗਏ ਸਨ, ਜਿੱਥੋਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਅਤੇ ਕਤਲ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:army jawan of mohammad yaseen kidnapped by terrorists from his residence in qazipora badgam jammu kashmir