ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੌਜੀ ਜਗਸੀਰ ਨੇ ਹਵਲਦਾਰ ਨੂੰ ਮਾਰੀ ਗੋਲੀ, ਫਿਰ ਕੀਤੀ ਆਤਮਹੱਤਿਆ

ਫੌਜੀ ਜਗਸੀਰ ਨੇ ਹਵਲਦਾਰ ਨੂੰ ਮਾਰੀ ਗੋਲੀ, ਫਿਰ ਕੀਤੀ ਆਤਮਹੱਤਿਆ

ਚੇਨਈ ਦੇ ਪਲਾਵਰਮ ਬੈਰਕ ਵਿਚ ਫੌਜ ਦੇ ਇਕ ਜਵਾਨ ਨੇ ਇਕ ਹਵਲਦਾਰ ਦਾ ਕਥਿਤ ਤੌਰ ਉਤੇ ਗੋਲੀ ਮਾਰਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ।

 

ਇਸ ਘਟਨਾ ਦੇ ਕੁਝ ਘੰਟੇ ਪਹਿਲਾਂ ਹੀ ਹਵਲਦਾਰ ਨੇ ਦੋਸ਼ੀ ਨੂੰ ਡਿਊਟੀ ਦੌਰਾਨ ਸੁਸਤ ਰਵੱਈਆ ਅਪਨਾਉਣ ਲਈ ਸਜਾ ਦਿੱਤੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਲਾ ਸੋਮਵਾਰ ਦੇਰ ਰਾਤ ਕਰੀਬ ਤਿੰਨ ਵਜੇ ਵਾਪਰੀ। ਦੋਵੇਂ ਲੋਕਾਂ ਨੂੰ ਫੌਜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੰਦੇਹ ਹੈ ਕਿ ਹਵਲਦਾਰ ਵੱਲੋਂ ਸਜਾ ਦਿੱਤੇ ਜਾਣ ਕਾਰਨ ਜਵਾਨ ਨੂੰ ਭਵਨਾਤਮਕ ਰੂਪ ਦੁੱਖ ਪਹੁੰਚਿਆ ਸੀ। ਪੁਲਿਸ ਅਨੁਸਾਰ ਹਵਲਦਾਰ ਦੀ ਪਹਿਚਾਣ ਉਤਰਾਖੰਡ ਨਿਵਾਸੀ ਪ੍ਰਵੀਣ ਕੁਮਾਰ ਜੋਸ਼ੀ (39) ਅਤੇ ਜਵਾਨ ਜਗਸੀਰ ਵਜੋਂ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army Jawan Suicides after shooting his senior