ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਹੱਥੋਂ ਆਜੜੀ ਦੀ ਮੌਤ, ਕਸ਼ਮੀਰ `ਚ ਲੱਗੇ ਭਾਰਤ-ਵਿਰੋਧੀ ਨਾਅਰੇ

ਫ਼ੌਜ ਹੱਥੋਂ ਆਜੜੀ ਦੀ ਮੌਤ, ਕਸ਼ਮੀਰ `ਚ ਲੱਗੇ ਭਾਰਤ-ਵਿਰੋਧੀ ਨਾਅਰੇ

ਅੱਜ ਵੀਰਵਾਰ ਨੂੰ ਕਸ਼ਮੀਰ ਵਾਦੀ `ਚ ਕਈ ਥਾਈਂ ਭਾਰਤ-ਵਿਰੋਧੀ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ। ਇਹ ਗੜਬੜੀ ਉਦੋਂ ਸ਼ੁਰੂ ਹੋਈ, ਜਦੋਂ ਭਾਰਤੀ ਫ਼ੌਜੀਆਂ ਹੱਥੋਂ ਇੱਕ ਨੌਜਵਾਨ ਮਾਰਿਆ ਗਿਆ। ਇੱਕ ਵੱਖਰੇ ਮੁਕਾਬਲੇ ਦੌਰਾਨ ਇੱਕ ਫ਼ੌਜੀ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਬਾਗ਼ੀ ਦੀ ਵੀ ਉੱਥੇ ਮੌਤ ਹੋ ਗਈ।


ਸ੍ਰੀਨਗਰ `ਚ ਅੱਜ ਸਵੇਰੇ ਸੁਰੱਖਿਆ ਬਲਾਂ ਦੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਉਹ ਵਿਅਕਤੀ ਦਰਅਸਲ ਚਰਵਾਹਾ ਸੀ ਤੇ ਆਪਣੀਆਂ ਭੇਡਾਂ ਚਰਾ ਰਿਹਾ ਸੀ। ਫ਼ੌਜੀ ਜਵਾਨਾਂ ਨੇ ਉਸ `ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦਾ ਹਾਲੇ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਇਸ ਤੋਂ ਬਾਅਦ ਵੱਡੀਆਂ ਭੀੜਾਂ ਸੜਕਾਂ `ਤੇ ਉੱਤਰ ਆਈਆਂ ਤੇ ਬਹੁਤ ਸਾਰੇ ਲੋਕ ਉੱਥੇ ਇਹ ਆਖਦੇ ਸੁਣੇ ਗਏ ਕਿ ਹੁਣ ਕਸ਼ਮੀਰ `ਚ ਭਾਰਤ ਦੀ ਹਕੂਮਤ ਖ਼ਤਮ ਹੋਣੀ ਚਾਹੀਦੀ ਹੈ।


ਭੀੜਾਂ ਨੇ ਨਾਅਰੇ ਲਾਏ - ‘ਜਾਓ ਭਾਰਤ, ਵਾਪਸ ਜਾਓ` ਅਤੇ ‘ਅਸੀਂ ਆਜ਼ਾਦੀ ਚਾਹੁੰਦੇ ਹਾਂ`। ਪੁਲਿਸ ਤੇ ਨੀਮ ਫ਼ੌਜੀ ਬਲਾਂ `ਤੇ ਪਥਰਾਅ ਵੀ ਕੀਤਾ ਗਿਆ।


ਫ਼ੌਜ ਵੱਲੋਂ ਭੀੜਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ। ਬਾਅਦ `ਚ ਹਜ਼ਾਰਾਂ ਲੋਕਾਂ ਨੇ ਉਸ ਆਜੜੀ ਦੇ ਜਨਾਜ਼ੇ ਵਿੱਚ ਸਿ਼ਰਕਤ ਕੀਤੀ।


ਉੱਧਰ ਦੱਖਣੀ ਕਾਜ਼ੀਗੁੰਡ ਇਲਾਕੇ ਦੇ ਪਿੰਡ ਪੈਨਜ਼ਾਨ `ਚ ਹੋਏ ਮੁਕਾਬਲੇ ਦੌਰਾਨ ਇੱਕ ਫ਼ੌਜੀ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਅੱਤਵਾਦੀ ਵੀ ਮਾਰਿਆ ਗਿਆ। ਅੱਤਵਾਦੀ ਉੱਥੇ ਇੱਕ ਮਸਜਿਦ ਅੰਦਰ ਜਾ ਕੇ ਲੁਕ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:army killed shepherd slogans against India in Kashmir