ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ `ਚ ਅੱਤਵਾਦੀਆਂ ਨੇ ਕਿਸ਼ਤੀ `ਚ ਵੜ ਕੇ ਫ਼ੌਜੀ ਜਵਾਨ ਕੀਤਾ ਸ਼ਹੀਦ

ਕਸ਼ਮੀਰ `ਚ ਅੱਤਵਾਦੀਆਂ ਨੇ ਘਰ ਵੜ ਕੇ ਫ਼ੌਜੀ ਜਵਾਨ ਕੀਤਾ ਸ਼ਹੀਦ

ਦੱਖਣੀ ਕਸ਼ਮੀਰ ਦੇ ਕੁਲਗਾਮ ਜਿ਼ਲ੍ਹੇ `ਚ ਅੱਤਵਾਦੀਆਂ ਨੇ ਸੋਮਵਾਰ ਨੂੰ ਇੱਕ ਫ਼ੌਜੀ ਜਵਾਨ ਦੀ ਕਿਸ਼ਤੀ ਅੰਦਰ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਸ਼ਹਾਦਤ ਪਾਉਣ ਵਾਲੇ ਜਵਾਨ ਦੀ ਸ਼ਨਾਖ਼ਤ ਟੈਰੀਟੋਰੀਅਲ ਆਰਮੀ ਦੇ ਮੁਖ਼ਤਾਰ ਅਹਿਮਦ ਵਜੋਂ ਹੋਈ ਹੈ। ਇਹ ਘਟਨਾ ਸ਼ੁਰਾਤ ਕੁਲਗਾਮ ਵਿਖੇ ਵਾਪਰੀ।


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਿਕ ਰੋਜ਼ ਵਾਂਗ ਆਪਣੀ ਕਿਸ਼ਤੀ `ਚ ਹੀ ਸੀ ਤੇ ਉਸ ਦੇ ਸਿਰ `ਚ ਗੋਲੀ ਮਾਰੀ ਗਈ। ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਹ ਦਮ ਤੋੜ ਗਿਆ। ਉਹ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ `ਚ ਤਾਇਨਾਤ ਸੀ ਪਰ ਅੱਜ ਉਹ ਛੁੱਟੀ `ਤੇ ਸੀ।


ਬੀਤੇ ਜੂਨ ਮਹੀਨੇ ਸ਼ੋਪੀਆਂ `ਚ ਈਦ ਮੌਕੇ ਇੱਕ ਫ਼ੌਜੀ ਜਵਾਨ ਔਰੰਗਜ਼ੇਬ ਨੂੰ ਉਸ ਦੇ ਆਪਣੇ ਵਾਹਨ `ਚੋਂ ਅਗ਼ਵਾ ਕਰ ਲਿਆ ਸੀ ਤੇ ਬਾਅਦ `ਚ ਉਸ ਦੀ ਲਾਸ਼ ਪੁਲਵਾਮਾ ਦੇ ਇੱਕ ਪਿੰਡ `ਚੋਂ ਮਿਲੀ ਸੀ।


ਆਉਂਦੀ 8 ਅਕਤੂਬਰ ਨੂੰ ਜੰਮੂ-ਕਸ਼ਮੀਰ ਸੂਬੇ `ਚ ਨਗਰ ਕੌਂਸਲਾਂ ਤੇ ਪੰਚਾਇਤ ਚੋਣਾਂ ਹੋਣੀਆਂ ਤੈਅ ਹਨ। ਅੱਤਵਾਦੀ ਇਸ ਵਾਰ ਵੱਡੇ ਪੱਧਰ `ਤੇ ਆਮ ਲੋਕਾਂ ਨੂੰ ਵੋਟਾਂ ਪਾਉਣ ਤੋਂ ਵਰਜ ਰਹੇ ਹਨ; ਜਿਸ ਕਾਰਨ ਇਸ ਵੇਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਅੱਜ ਅੱਤਵਾਦੀਆਂ ਨੇ ਫ਼ੌਜੀ ਦੇ ਘਰ ਵੜ ਕੇ ਉਸ ਨੂੰ ਸ਼ਹੀਦ ਕਰ ਦਿੱਤਾ। ਇਸ ਨੂੰ ਸੁਰੱਖਿਆ ਬਲਾਂ ਲਈ ਇੱਕ ਚੁਣੌਤੀ ਸਮਝਿਆ ਜਾ ਰਿਹਾ ਹੈ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army Man killed by militants in Kashmir