ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨਾਲ ਪੱਛਮੀ ਸਰਹਦ ’ਤੇ ਭਾਰਤੀ ਫ਼ੌਜ ਦੀ ਨਵੀਂ ਰਣਨੀਤੀ ਤਿਆਰ

ਭਾਰਤੀ ਫ਼ੌਜ ਪਾਕਿਸਤਾਨ ਨਾਲ ਲੱਗੀ ਸਰਹਦ ’ਤੇ ਆਈਬੀਜੀ ਦੀ ਤਾਇਨਾਤੀ ਦੀ ਯੋਜਨਾ ਬਣਾ ਰਹੀ ਹੈ ਜਿਹੜੀ ਜੰਗ ਦੀ ਹਾਲਤ ਚ ਤੁਰੰਤ ਹਮਲਾ ਕਰਨ ਚ ਉਸਦੀ ਮਦਦ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਸਾਲ ਦੇ ਆਖਰ ਤਕ ਇਸ ਤਰ੍ਹਾਂ ਦੀਆਂ ਘਟੋ ਘੱਟ ਤਿੰਨ ਲੜਾਕੂ ਇਕਾਈਆਂ ਤਿਆਰ ਹੋਣ ਦੀ ਸੰਭਾਵਨਾ ਹੈ।

 

ਆਈਬੀਜੀ ਦਾ ਟੀਚਾ ਫ਼ੌਜ ਦੇ ਵੱਖੋ ਵੱਖਰੇ ਹਿੱਸਿਆਂ ਨੂੰ ਇਕ ਨਵੇਂ ਢਾਂਚੇ ਚ ਸ਼ਾਮਲ ਕਰਨਾ ਹੈ। ਇਸ ਚ ਤੋਪ, ਟੈਂਕ, ਹਵਾਈ ਰੱਖਿਆ ਤੇ ਲੋੜੀਂਦੇ ਸਮਾਨ ਸ਼ਾਮਲ ਹੋਣਗੇ। ਇਸ ਨੂੰ ਜੰਗ ਦੇ ਹਾਲਾਤ ਚ ਪੂਰੀ ਤਰ੍ਹਾਂ ਤਿਆਰ ਇਕਾਈ ਬਣਾਉਣ ਦੀ ਸੰਭਾਵਨਾ ਹੈ। ਇਸ ਚ 5000 ਹਜ਼ਾਰ ਜਵਾਨ ਸ਼ਾਮਲ ਹੁੰਦੇ ਹਨ ਤੇ ਸੀਨੀਅਰ ਪੱਧਰ ਦੇ ਅਫ਼ਸਰ ਅਗਵਾਈ ਕਰਦੇ ਹਨ।

 

ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ ਜਦੋਂ ਤਿੰਨਾਂ ਫ਼ੌਜੀ ਬਲਾਂ ਵਿਚਾਲੇ ਬੇਹਤਰ ਸਾਂਝ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਫ਼ੌਜ ਨੇ ਆਈਬੀਜੀ ਦੀ ਨਵੀਂ ਲੜਾਕੂ ਇਕਾਈ ਦਾ ਵੀ ਪ੍ਰੀਖਣ ਕੀਤਾ ਜਿਸਦੀ ਭੂਮਿਕਾ ਤੇਜ਼ਤਰਾਰ ਹੋਣ ਦੀ ਸੰਭਾਵਨਾ ਹੈ। ਚੰਗੇ ਸਿੱਟਿਆਂ ਮਗਰੋਂ ਫ਼ੌਜ ਨੇ ਮਾਹਰ ਇਕਾਈਆਂ ਬਣਾਉਣ ਨੂੰ ਹਰੀ ਝੰਡੀ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army planning Integrated Battle Groups along western border