ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸਰਹੱਦ 'ਚ ਚੀਨੀ ਸੈਨਾ ਦੇ ਦਾਖ਼ਲ ਹੋਣ ਤੋਂ ਸੈਨਾ ਦਾ ਇਨਕਾਰ

 

ਭਾਰਤ ਨੇ ਆਪਣੀ ਸਰਹੱਦ ਵਿੱਚ ਚੀਨ ਵੱਲੋਂ ਘੁਸਪੈਠ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਫੌਜੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਚੀਨੀ ਫੌਜ ਨੇ ਭਾਰਤੀ ਇਲਾਕੇ ਵਿੱਚ ਘੁਸਪੈਠ ਨਹੀਂ ਕੀਤੀ ਹੈ।

 

ਫੌਜ ਦੇ ਸੂਤਰਾਂ ਨੇ ਦੱਸਿਆ ਕਿ ਚੀਨ ਦੀ ਫੌਜ ਸਾਦੇ ਕੱਪੜਿਆਂ ਵਿੱਚ ਆਈ ਅਤੇ ਆਮ ਵਾਹਨ ਵਿੱਚ ਆਏ ਡੇਮਚੌਕ ਇਲਾਕੇ ਵਿੱਚ ਕੰਟਰੋਲ ਲਾਈਨ ਦੇ ਉਸ ਪਾਰ ਖੜੇ ਰਹੇ। ਉਸ ਸਮੇਂ, ਪਿੰਡ ਵਾਸੀ ਦਲਾਈਲਾਮਾ ਦੇ ਜਨਮ ਦਿਨ ਨੂੰ ਲੈ ਕੇ ਸਮਾਹੋਰ ਮਨਾ ਰਹੇ ਸਨ।

 

ਦੱਸਣਯੋਗ ਹੈ ਕਿ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਚੀਨੀ ਫੌਜ ਨੇ ਉਕਸਾਉਣ ਵਾਲੀ ਕਾਰਵਾਈ ਕਰਦੇ ਹੋਏ ਲੱਦਾਖ ਦੇ ਡੇਮਚੌਕ ਇਲਾਕੇ ਵਿੱਚ ਭਾਰਤੀ ਸਰਹੱਦ ਦੀ ਉਲੰਘਣਾ ਕੀਤੀ ਹੈ। 

 

ਖ਼ਬਰ ਅਨੁਸਾਰ, ਕੁਝ ਦਿਨ ਪਹਿਲਾਂ ਚੀਨ ਦੀ ਫੌਜ ਨੇ ਡੇਮਚੌਕ ਇਲਾਕੇ ਵਿੱਚ ਛੇ ਕਿਲੋਮੀਟਰ ਅੰਦਰ ਦਾਖ਼ਲ ਹੋਏ ਅਤੇ ਇਥੇ ਦਲਾਈਲਾਮਾ ਦੇ ਜਨਮ ਦਿਨ ਦੇ ਸਮਾਹੋਰ ਵਿੱਚ 'ਰੁਕਾਵਟ' ਪਾਈ ਅਤੇ ਸਥਾਨਕ ਲੋਕਾਂ ਨੂੰ ਕਥਿਤ ਰੂਪ ਨਾਲ ਧਮਕੀ ਦਿੱਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army refuses to report China Infiltration into Indian territory