ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਚਿੰਨ `ਤੇ ਤਾਇਨਾਤ ਫ਼ੌਜੀਆਂ ਲਈ ਪੁਸ਼ਾਕ ਹੁਣ ਭਾਰਤ `ਚ ਹੀ ਬਣਨੀ ਸ਼ੁਰੂ ਹੋਵੇਗੀ

ਸਿਆਚਿੰਨ ਗਲੇਸ਼ੀਅਰ `ਤੇ ਭਾਰਤੀ ਫ਼ੌਜੀ ਜਵਾਨ ਯੋਗਾ ਕਰਦੇ ਹੋਏ

ਵਿਸ਼ਵ ਦੇ ਸਭ ਤੋਂ ਵੱਧ ਖ਼ਤਰਨਾਕ ਮੈਦਾਨ-ਏ-ਜੰਗ ਸਿਆਚਿੰਨ ਗਲੇਸ਼ੀਅਰ `ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਭਾਰਤੀ ਥਲ ਸੈਨਾ ਹੁਣ ਖ਼ਾਸ ਪੁਸ਼ਾਕਾਂ ਤਿਆਰ ਕਰਨ ਦੇ ਪ੍ਰੋਜੈਕਟ ਨੂੰ ਅੰਤਿਮ ਛੋਹਾਂ ਦੇ ਰਹੀ ਹੈ।


ਬਹੁਤ ਜਿ਼ਆਦਾ ਠੰਢ ਦੇ ਮੌਸਮ ਲਈ ਖ਼ਾਸ ਕੱਪੜੇ ਵਿਦੇਸ਼ ਤੋਂ ਖ਼ਰੀਦਣ ਲਈ ਭਾਰਤ ਨੂੰ ਇਸ ਵੇਲੇ ਹਰ ਸਾਲ 800 ਰਕੋੜ ਰੁਪਏ ਖ਼ਰਚ ਕਰਨੇ ਪੈ ਰਹੇ ਹਨ। ਇਨ੍ਹਾਂ ਕੱਪੜਿਆਂ ਨਾਲ ਉਹ ਕਿੱਟ ਵੀ ਸ਼ਾਮਲ ਹੁੰਦੀ ਹੈ, ਜਿਹੜੀ 16,000 ਤੋਂ ਲੈ ਕੇ 20,000 ਫ਼ੁੱਟ ਤੱਕ ਦੀ ਉਚਾਈ ਦੇ ਗਲੇਸ਼ੀਅਰ `ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨਾਂ ਦੇ ਕੰਮ ਆਉਂਦੀ ਹੈ।


ਫ਼ੌਜੀ ਸੂਤਰਾਂ ਨੇ ਦੱਸਿਆ ਕਿ ਦੇਸ਼ `ਚ ਹੀ ਇਹ ਪੁਸ਼ਾਕਾਂ ਤਿਆਰ ਕਰਨ ਨਾਲ ਫ਼ੌਜ ਦੇ 300 ਕਰੋੜ ਰੁਪਏ ਹਰ ਸਾਲ ਬਚਿਆ ਕਰਨਗੇ। ਇਸ ਵੇਲੇ ਇਹ ਪੁਸ਼ਾਕ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਤੇ ਸਵਿਟਜ਼ਰਲੈਂਡ ਜਿਹੇ ਦੇਸ਼ਾਂ ਤੋਂ ਲੈਣੀ ਪੈਂਦੀ ਹੈ।


ਸੂਤਰਾਂ ਨੇ ਦੱਸਿਆ ਕਿ ਨਿਜੀ ਖੇਤਰ ਦੀ ਸ਼ਮੂਲੀਅਤ ਲਈ ਸਿਆਚਿੰਨ ਗਲੇਸ਼ੀਅਰ `ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਪੁਸ਼ਾਕਾਂ ਹੁਣ ਦੇਸ਼ `ਚ ਹੀ ਤਿਆਰ ਕਰਨ ਦੇ ਪ੍ਰੋਜੈਕਟ ਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ।


ਤਦ ਭਾਰਤ `ਚ ਥਰਮਲ ਇਨਸੋਲਜ਼, ਬਰਫ਼ ਦੀਆਂ ਐਨਕਾਂ, ਬਰਫ਼ ਨੂੰ ਤੋੜਨ ਵਾਲੀ ਕੁਹਾੜੀ, ਬਰਫ਼ `ਚ ਵਰਤੇ ਜਾਣ ਵਾਲੇ ਬੂਟ, ਬਰਫ਼ਾਨੀ ਤੋਦਿਆਂ ਦੇ ਸਿ਼ਕਾਰ ਪੀੜਤਾਂ ਦਾ ਪਤਾ ਲਾਉਣ ਵਾਲਾ ਡਿਟੈਕਟਰ, ਚੱਟਾਨੀ ਪਿਟਆਨਜ਼, ਕਾਰਾਬਾਈਨਰ ਸਬੰਧਤ ਪਰਬਤਾਰੋਹਣ ਉਪਕਰਣ ਤੇ ਸੌਣ ਵਾਲੇ ਬੈਗ ਆਦਿ ਬਣਿਆ ਕਰਨਗੇ।


ਇਹ ਖ਼ਾਸ ਪੁਸ਼ਾਕ ਡੋਕਲਾਮ ਜਿਹੇ ਉੱਚੇ ਪਹਾੜੀ ਖੇਤਰਾਂ `ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਵਰਤੀ ਜਾਵੇਗੀ। ਇਨ੍ਹਾਂ ਗਲੇਸ਼ੀਅਰਾਂ `ਤੇ ਬਹੁਤ ਵਾਰ ਤਾਪਮਾਨ ਮਨਫ਼ੀ 60 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ।


ਪਿਛਲੇ 10 ਵਰ੍ਹਿਆਂ ਦੌਰਾਨ ਸਿਆਚਿੰਨ ਗਲੇਸ਼ੀਅਰ `ਤੇ ਤਾਇਨਾਤ 163 ਜਵਾਨ ਭਾਰਤੀ ਫ਼ੌਜ ਨੂੰ ਗੁਆਉਣੇ ਪਏ ਹਨ। ਭਾਰਤ ਤੇ ਪਾਕਿਸਤਾਨ ਨੇ 1984 ਤੋਂ ਇਸ ਗਲੇਸ਼ੀਅਰ `ਤੇ ਆਪੋ-ਆਪਣੇ ਫ਼ੌਜੀ ਜਵਾਨ ਤਾਇਨਾਤ ਕਰਨੇ ਸ਼ੁਰੂ ਕੀਤੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army to manufacture special clothing for Siachen