ਕੋਲਕਾਤਾ ਹਵਾਈ ਅੱਡੇ ’ਤੇ ਸੋਮਵਾਰ ਨੂੰ ਸ਼ਾਮ ਸਾਢੇ 5 ਵਜੇ ਤੋਂ ਇੰਟਰਨੈੱਅ ਸਰਵਰ ਡਾਊਨ ਹੋਣ ਕਾਰਨ ਲਗਭਗ 25 ਉਡਾਨਾਂ ਚ ਦੇਰੀ ਹੋ ਗਈ। ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਨੇ ਦਸਿਆ ਕਿ ਹਾਲਾਂਕਿ ਏਅਰਲਾਇੰਸ ਸ਼ਾਮ ਸਾਢੇ 5 ਵਜੇ ਤੋਂ ਹੀ ਮੈਨੁਅਲ ਢੰਗ ਨਾਲ ਬੋਰਡਿੰਗ ਪਾਸ ਜਾਰੀ ਕਰ ਰਹੀ ਹੈ।
ਏਏਆਈ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਆਲਮੀ ਹਵਾਈ ਅੱਡੇ ਸਮੇਤ ਦੇਸ਼ ਭਰ ਚ 100 ਤੋਂ ਵੱਧ ਹਵਾਈ ਅੱਡਿਆਂ ਦੀ ਅਗਵਾਈ ਕਰਦਾ ਹੈ।
ਏਏਆਈ ਦੇ ਇਕ ਅਫਸਰ ਮੁਤਾਬਕ ਸਰਵਰ ਡਾਊਨ ਹੋਣ ਮਗਰੋਂ ਲਗਭਗ 25 ਉਡਾਨਾਂ ਚ ਔਸਤਨ 20-25 ਮਿੰਟਾਂ ਦੀ ਦੇਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਈਟੀ ਟੀਮ ਖਰਾਬੀ ਦਾ ਹੱਲ ਕਰਨ ਚ ਲਗਾਤਾਰ ਕੰਮ ਕਰ ਰਹੀ ਹੈ।
.