ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ’ਚ ਟ੍ਰੇਨਿੰਗ ਲੈ ਰਹੇ 50 ਪਾਕਿ ਅੱਤਵਾਦੀ, ਕੁਝ ਪੁੱਜੇ ਘਾਟੀ

ਪਾਕਿਸਤਾਨ ਦੇ ਬਾਲਕੋਟ ਚ ਜਿੱਥੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅੱਡੇ ਨੂੰ ਭਾਰਤੀ ਹਵਾਈ ਫੌਜ ਨੇ ਤਬਾਹ ਕਰ ਦਿੱਤਾ ਸੀ, ਉਥੇ ਹੁਣ ਦੁਬਾਰਾ ਅੱਤਵਾਦੀ-ਸਿਖਲਾਈ ਦਿੱਤੀ ਜਾ ਰਹੀ ਹੈ।

 

ਹਿੰਦੁਸਤਾਨ ਟਾਈਮਜ਼ ਨੇ ਸਭ ਤੋਂ ਪਹਿਲਾਂ ਖਬਰ ਦਿੱਤੀ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਬਾਲਾਕੋਟ ਵਿਖੇ ਆਪਣੇ ਅੱਤਵਾਦੀ ਠਿਕਾਣਿਆਂ ਨੂੰ ਮੁੜ ਸੁਰਜੀਤ ਕੀਤਾ ਹੈ, ਜਿਥੇ ਭਾਰਤੀ ਹਵਾਈ ਫੌਜ ਨੇ 8 ਮਹੀਨੇ ਪਹਿਲਾਂ ਬਾਲਕੋਟ ਚ ਏਅਰ ਸਟ੍ਰਾਈਕ ਕਰਕੇ ਅੱਤਵਾਦੀ ਕੈਂਪ ਨੂੰ ਨਸ਼ਟ ਕਰ ਦਿੱਤਾ ਸੀ।

 

ਹੁਣ ਨਿਊਜ਼ ਏਜੰਸੀ ਏਐਨਆਈ ਨੇ ਵੀ ਖੁਫੀਆ ਜਾਣਕਾਰੀ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਹੈ ਕਿ ਲਗਭਗ 45-50 ਕੱਟੜਪੰਥੀ ਅੱਤਵਾਦੀ ਅਤੇ ਆਤਮਘਾਤੀ ਹਮਲਾਵਰਾਂ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ।

 

ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ ਸਰਕਾਰ ਦੇ ਚੋਟੀ ਦੇ ਸੂਤਰਾਂ ਨੇ ਕਿਹਾ ਕਿ ਆਤਮਘਾਤੀ ਹਮਲਾਵਰਾਂ ਸਮੇਤ 45-50 ਲੋੜੀਂਦੇ ਅੱਤਵਾਦੀ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਅੱਤਵਾਦੀ ਕੈਂਪ ਵਿੱਚ ਸਿਖਲਾਈ ਲੈ ਰਹੇ ਹਨ। ਇਨ੍ਹਾਂ ਵਿਚ ਕੁਝ ਆਤਮਘਾਤੀ ਹਮਲਾਵਰ ਵੀ ਸ਼ਾਮਲ ਹਨ।

 

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਇਸ ਕੈਂਪ ਨੂੰ ਇਸ ਸਾਲ ਫਰਵਰੀ ਵਿੱਚ ਛੇ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Around 50 terrorists including suicide bombers training at Balakot camp