ਏਅਰਸੈਲ ਮੈਕਸਿਸ ਮਾਮਲੇ 'ਚ ਫਸੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵੀਰਵਾਰ ਨੂੰ ਆਪਣੀ ਪੇਸ਼ਗੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਲਈ ਪਟਿਆਲਾ ਹਾਊਸ ਅਦਾਲਤ ਪਹੁੰਚੇ। ਅਦਾਲਤ ਨੇ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤਿਕ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਮਿਲੀ ਛੋਟ ਦੀ ਮਿਆਦ 26 ਨਵੰਬਰ ਤੱਕ ਵਧਾ ਦਿੱਤੀ ਹੈ।
Delhi: P Chidambaram leaves from the residence of Kapil Sibal. Hearing in the anticipatory bail plea of P Chidambaram and Karti Chidambaram will continue at Patiala House Court today in connection with #AircelMaxisCase. pic.twitter.com/ownMh2Mwkq
— ANI (@ANI) November 1, 2018
ਲੁੰਗੀ ਤੇ ਸ਼ਰਟ 'ਚ ਨਜ਼ਰ ਆਉਣ ਵਾਲੇ ਚਿਦੰਬਰਮ ਅੱਜ ਵਕੀਲਾਂ ਵਾਲੇ ਪਹਿਰਾਵੇ 'ਚ ਨਜ਼ਰ ਆਏ। ਉਹ ਅੱਜ ਸਵੇਰੇ ਕਾਲਾ ਕੋਟ ਪੈਂਟ ਪਾ ਕੇ ਅਦਾਲਤ ਵੱਲ ਜਾਂਦੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਈ.ਡੀ. ਨੇ ਏਅਰਸੈਲ-ਮੈਕਸਿਸ ਧਨ ਸੋਧ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਖਿਲਾਫ ਦੋਸ਼ ਪੱਤਰ ਦਾਖਿਲ ਕੀਤਾ ਸੀ। ਈ.ਡੀ. ਨੇ ਚਿਦੰਬਰਮ 'ਤੇ ਵਿਦੇਸ਼ੀ ਨਿਵੇਸ਼ਕਾਂ ਦੇ ਉਦਯੋਗਾਂ ਨੂੰ ਮਨਜ਼ੂਰੀ ਦੇਣ ਲਈ ਉਨ੍ਹਾਂ ਨਾਲ ਗਠਜੋੜ ਕਰਨ ਦਾ ਦੋਸ਼ ਲਗਾਇਆ ਹੈ। ਵਿਸ਼ੇਸ਼ ਜੱਜ ਓ.ਪੀ. ਸੈਨੀ ਨੇ ਦੋਸ਼ਪੱਤਰ 'ਤੇ ਵਿਚਾਰ ਕਰਨ ਲਈ 26 ਨਵੰਬਰ ਦੀ ਤਰੀਕ ਤੈਅ ਕੀਤੀ ਹੈ।