ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਸਿਨਹਾ ਦੀ ਗ੍ਰਿਫ਼ਤਾਰੀ ’ਤੇ ਰੋਕ

ਸੋਨਾਕਸ਼ੀ ਸਿਨਹਾ ਦੀ ਗ੍ਰਿਫ਼ਤਾਰੀ ’ਤੇ ਰੋਕ

ਅਲਾਹਾਬਾਦ ਹਾਈ ਕੋਰਟ ਨੇ ਇੱਕ ਅਪਰਾਧਕ ਮਾਮਲੇ ਦੀ ਸੁਣਵਾਈ ਕਰਦਿਆਂ ਬਾਲੀਵੁੱਡ ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਵਿੱਚ ਸੋਨਾਕਸ਼ੀ ਸਿਨਹਾ ਉੱਤੇ ਦੋਸ਼ ਹੈ ਕਿ ਉਸ ਨੇ ਕਿਸੇ ਸਮਾਰੋਹ ਦੇ ਆਯੋਜਕ ਨਾਲ ਕਥਿਤ ਤੌਰ ਉੱਤੇ ਧੋਖਾਧੜੀ ਕੀਤੀ ਹੈ।

 

 

ਉੱਤਰ ਪ੍ਰਦੇਸ਼ ਸ਼ਹਿਰ ਮੁਰਾਦਾਬਾਦ ਦੇ ਕਾਟਘਰ ਪੁਲਿਸ ਥਾਣੇ ਵਿੱਚ ਪ੍ਰਮੋਦ ਸ਼ਰਮਾ ਨਾਂਅ ਦੇ ਇੱਕ ਵਿਅਕਤੀ ਵੱਲੋਂ ਸੋਨਾਕਸ਼ੀ ਸਿਨਹਾ ਤੇ ਚਾਰ ਹੋਰਨਾਂ ਵਿਰੁੱਧ ਬੀਤੀ 22 ਫ਼ਰਵਰੀ ਨੂੰ ਇੱਕ ਐੱਫ਼ਆਈਆਰ ਦਾਇਰ ਕੀਤੀ ਗਈ ਸੀ। ਉਸ ਦਾ ਦੋਸ਼ ਹੈ ਕਿ ਸੋਨਾਕਸ਼ੀ ਸਿਨਹਾ ਨੇ 30 ਸਤੰਬਰ, 2018 ਨੂੰ ਦਿੱਲੀ ਵਿਖੇ ਹੋਣ ਵਾਲੇ ਇੱਕ ਸਮਾਰੋਹ ਵਿੱਚ ਆਉਣ ਲਈ ਸਹਿਮਤੀ ਪ੍ਰਗਟਾਈ ਸੀ ਤੇ ਉਸ ਲਈ 37 ਲੱਖਰੁਪਏ ਲਏ ਸਨ। ਪਰ ਐਨ ਆਖ਼ਰੀ ਮੌਕੇ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਕਾਰਨ ਉਸ ਦਾ ਬਹੁਤ ਵੱਡਾ ਵਿੱਤੀ ਨੁਕਸਾਨ ਹੋ ਗਿਆ।

 

 

ਕੱਲ੍ਹ ਸ਼ੁੱਕਰਵਾਰ ਨੂੰ ਸੋਨਾਕਸ਼ੀ ਸਿਨਹਾ ਵੱਲੋਂ ਦਾਖ਼ਲ ਕੀਤੀ ਗਈ ਇੱਕ ਰਿੱਟ ਪਟੀਸ਼ਨ ਦਾ ਨਿਬੇੜਾ ਕਰਦਿਆਂ ਜਸਟਿਸ ਨਾਹੀਦ ਅਰਾ ਮੂਨਿਸ ਤੇ ਜਸਟਿਸ ਵੀਰੇਂਦਰ ਕੁਮਾਰ ਦੇ ਇੱਕ ਡਿਵੀਜ਼ਨ ਬੈਂਚ ਨੇ ਹਦਾਇਤ ਕੀਤੀ ਕਿ ਜਦੋਂ ਤੱਕ ਪੁਲਿਸ ਇਸ ਮਾਮਲੇ ਦੀ ਜਾਂਚ ਮੁਕੰਮਲ ਨਹੀਂ ਕਰ ਲੈਂਦੀ, ਤਦ ਤੱਕ ਸੋਨਾਕਸ਼ੀ ਸਿਨਹਾ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਪਰ ਅਦਾਲਤੀ ਹੁਕਮ ਵਿੱਚ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਸੋਨਾਕਸ਼ੀ ਸਿਨਹਾ ਨੂੰ ਵੀ ਪੁਲਿਸ ਦੀ ਜਾਂਚ ਦੌਰਾਨ ਪੂਰੀ ਤਰ੍ਹਾਂ ਸਹਿਯੋਗ ਦੇਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrest of sonakshi Sinha stayed