ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਤਿਰੁਵਨੰਤਪੁਰਮ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਰੁੱਧ ਕੇਰਲ ਦੀ ਇੱਕ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਇਹ ਵਰੰਟ ਸ਼ਸ਼ੀ ਥਰੂਰ ਦੀ ਆਪਣੀ ਇੱਕ ਕਿਤਾਬ 'ਚ ਹਿੰਦੂ ਔਰਤਾਂ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਲਈ ਉਨ੍ਹਾਂ ਵਿਰੁੱਧ ਦਾਇਰ ਇੱਕ ਮਾਮਲੇ ਦੇ ਸਬੰਧ 'ਚ ਜਾਰੀ ਕੀਤਾ ਗਿਆ ਹੈ। ਸ਼ਸ਼ੀ ਥਰੂਰ 'ਤੇ ਆਪਣੀ ਇੱਕ ਕਿਤਾਬ 'ਚ ਹਿੰਦੂ ਔਰਤਾਂ ਵਿਰੁੱਧ ਲਿਖਣ ਅਤੇ ਮਾਨਹਾਨੀ ਕਰਨ ਦਾ ਦੋਸ਼ ਹੈ।
 

ਇਸ ਮਾਮਲੇ 'ਚ ਅਦਾਲਤ ਦੇ ਨੋਟਿਸ ਦੇ ਬਾਵਜੂਦ ਸ਼ਸ਼ੀ ਥਰੂਰ ਪੇਸ਼ ਨਾ ਹੋਏ ਅਤੇ ਉਨ੍ਹਾਂ ਵੱਲੋਂ ਕੋਈ ਵਕੀਲ ਵੀ ਪੇਸ਼ ਨਾ ਹੋਇਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
 

ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਸ਼ਸ਼ੀ ਥਰੂਰ ਦੇ ਦਫਤਰ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੀਡੀਆ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਅਦਾਲਤ ਦਾ ਸੰਮਨ ਮਿਲਿਆ ਸੀ। ਵਾਰੰਟ 'ਤੇ ਹਾਜ਼ਰ ਹੋਣ ਦਾ ਸਮਾਂ ਲਿਖਿਆ ਸੀ ਪਰ ਤਰੀਕ ਨਹੀਂ ਦਿੱਤੀ ਗਈ ਸੀ।
 

ਦਫਤਰ ਵੱਲੋਂ ਕਿਹਾ ਗਿਆ ਕਿ ਇਸ ਬਾਰੇ ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਤਰੀਕ ਦੇ ਨਾਲ ਨਵਾਂ ਸੰਮਨ ਜਾਰੀ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੂੰ ਨਵਾਂ ਸੰਮਨ ਨਹੀਂ ਮਿਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrest Warrant Against Shashi Tharoor issued by Thiruvananthapuram court