ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ’ਤੇ ਕੈਮੀਕਲ ਹਮਲੇ ਦੀ ਧਮਕੀ ਦੇਣ ਵਾਲਾ ਮੁੰਬਈ ਤੋਂ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਮੀਕਲ ਹਮਲਾ ਕਰਨ ਦੀ ਧਮਕੀ ਦੇਣ ਅਤੇ ਕੌਮੀ ਸੁਰੱਖਿਆ ਗਾਰਡ (ਐਨਐਸਜੀ) ਦੇ ਕੰਟਰੋਲ ਰੂਮ ਚ ਫ਼ੋਨ ਕਰਨ ਦੇ ਦੋਸ਼ ਚ ਪੁਲਿਸ ਨੇ ਮੁੰਬਈ ਤੋਂ 22 ਸਾਲਾਂ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 

 

ਪੁਲਿਸ ਮੁਤਾਬਕ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਕਾਸ਼ੀਨਾਥ ਮੰਡਲ ਨਿਵਾਸੀ ਝਾਰਖੰਡ ਨੂੰ ਡੀਬੀ ਮਾਰਗ ਪੁਲਿਸ ਨੇ 27 ਜੁਲਾਈ ਨੂੰ ਮੰੁਬਈ ਸੈਂਟ੍ਰਲ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਇੱਕ ਰੇਲ ਚ ਸਫਰ ਕਰਨ ਵਾਲਾ ਸੀ। 

 

ਉਨ੍ਹਾਂ ਦੱਸਿਆ ਕਿ ਇੱਥੇ ਵਾਲਕੇਸ਼ਵਰ ਇਲਾਕੇ ਚ ਇੱਕ ਝੋਪੜੀ ਚ ਰਹਿਣ ਵਾਲੇ ਇਸ ਵਿਅਕਤੀ ਨੇ ਦਿੱਲੀ ਸਥਿਤ ਐਨਐਸਜੀ ਕੰਟਰੋਲ ਰੂਮ ਦਾ ਫ਼ੋਨ ਨੰਬਰ ਹਾਸਿਲ ਕੀਤਾ ਅਤੇ ਸ਼ੁੱਕਰਵਾਰ ਨੂੰ ਉੱਥੇ ਫ਼ੋਨ ਕਰਕੇ ਪ੍ਰਧਾਨ ਮੰਤਰੀ ਤੇ ਕੈਮੀਕਲ ਹਮਲਾ ਕਰਨ ਦੀ ਧਮਕੀ ਦਿੱਤੀ।

 

ਐਨਐਸਜੀ ਨੇ ਜਿਸ ਨੰਬਰ ਤੇ ਧਮਕੀ ਵਾਲਾ ਫ਼ੋਨ ਕੀਤਾ ਸੀ ਉਸ ਨੂੰ ਮੁੰਬਈ ਚ ਟ੍ਰੇਸ ਕਰਨ ਮਗਰੋਂ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

 

ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਬੀਤੇ ਦਿਨੀਂ ਝਾਰਖੰਡ ਚ ਇੱਕ ਨਕਸਲੀ ਹਿੰਸਾ ਚ ਉਸਦਾ ਮਿੱਤਰ ਮਾਰਿਆ ਗਿਆ ਸੀ ਤੇ ਇਸ ਮਾਮਲੇ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਚਾਹੁੰਦਾ ਸੀ। ਗ੍ਰਿਫ਼ਤਾਰੀ ਮਗਰੋਂ ਦੋਸ਼ੀ ਨੂੰ ਇੱਕ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਅੱਜ ਲਈ ਪੁਲਿਸ ਹਿਰਾਸਤ ਚ ਭੇਜ ਦਿੱਤਾ ਗਿਆ।

 

ਅਧਿਕਾਰੀ ਮੁਤਾਬਕ ਮੰਡਲ ਨੂੰ ਅੱਜ ਦਿਨੇ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਮੰਡਲ ਖਿਲਾਫ਼ ਆਈਪੀਸੀ ਦੀ ਧਾਰਾ 505-1 ਅਤੇ 2, ਧਾਰਾ 182 ਚ ਮਾਮਲਾ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrested from Mumbai for the threat of chemical attack on Modi