ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Article 15 Film: ਸਰਟੀਫ਼ਿਕੇਟ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ SC ਨੇ ਕੀਤੀ ਰੱਦ

ਸੁਪਰੀਮ ਕੋਰਟ (Supreme Court) ਨੇ ਫ਼ਿਲਮ ਨੇ 'ਆਰਟੀਕਲ 15' (Article 15)ਨੂੰ ਕੇਂਦਰੀ ਫ਼ਿਲਮ ਪ੍ਰਮਾਣਤ ਬੋਰਡ ਵੱਲੋਂ ਜਾਰੀ ਕੀਤੇ ਗਏ ਸਰਟੀਫ਼ਿਕੇਟ ਨੂੰ ਰੱਰ ਕਰਨ ਦੀ ਮੰਗ ਸਬੰਧੀ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ ਅਤੇ ਪਟੀਸ਼ਨਕਰਤਾ ਨੂੰ ਆਪਣੀ ਸ਼ਿਕਾਇਤ ਲੈ ਕੇ ਉਚਿਤ ਅਥਾਰਟੀ ਕੋਲ ਜਾਣ ਲਈ ਕਿਹਾ।

 

ਜਸਟਿਸ ਐਸ.ਏ. ਬੋਬੇਡੇ ਅਤੇ ਜਸਟਿਸ ਬੀ.ਆਰ ਗਵਈ ਦੀ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ, "ਤੁਸੀਂ ਕਾਨੂੰਨ ਤਹਿਤ ਢੁਕਵੀਂ ਅਥਾਰਟੀ ਕੋਲ ਜਾਣਾ ਚਾਹੀਦਾ ਹੈ।


ਅਯੁਸ਼ਮਾਨ ਖੁਰਾਣਾ ਦੀ ਅਦਾਕਾਰੀ ਵਾਲੀ ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਈ ਸੀ। ਪਟੀਸ਼ਨਕਰਤਾ ਬ੍ਰਾਹਮਣ ਸਮਾਜ ਆਫ਼ ਇੰਡੀਆ ਫ਼ਿਲਮ ਨੂੰ ਮਿਲੇ ਸਰਟੀਫਿਕੇਟ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਪਹੁੰਚਿਆ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਫ਼ਿਲਮ ਵਿੱਚ ਇਤਰਾਜ਼ਯੋਗ ਗੱਲਬਾਤ ਹੈ ਜੋ ਸਮਾਜ ਵਿੱਚ ਅਫਵਾਹਾਂ ਅਤੇ ਜਾਤੀਗਤ ਨਫ਼ਰਤ ਫੈਲ ਰਹੀ ਹੈ। 

 


ਸੁਪਰੀਮ ਕੋਰਟ ਨੇ ਇਹ ਕਹਿਣ ਤੋਂ ਬਾਅਦ ਪਟੀਸ਼ਨਰਕਰਤਾ ਨੂੰ ਆਪਣੀ ਸ਼ਿਕਾਇਤ ਲੈ ਕੇ ਢੁਕਵੀਂ ਅਥਾਰਟੀ ਕੋਲ ਜਾਣਾ ਚਾਹੀਦਾ ਹੈ, ਉਸ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:article 15 film supreme court denies to cancel movie certificate