ਜੰਮੂ ਕਸ਼ਮੀਰ ਵਿਚ ਲਗਾਏ ਗਏ ਪਾਬੰਦੀ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਤੋਂ ਕਈ ਇਲਾਕਿਆਂ ਵਿਚ 2ਜੀ ਇੰਟਰਨੈਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਇਕ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ 17 ਐਕਸਚੇਂਜ ਵਿਚ ਲੈਡਲਾਈਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਉਤੇ ਪਾਬੰਦੀ ਧਾਰਾ 370 ਨੂੰ ਖਤਮ ਕੀਤੇ ਜਾਣ ਬਾਅਦ ਲਗਾਈ ਗਈ ਸੀ।
ਏਐਨਆਈ ਦੀ ਰਿਪੋਰਟ ਮੁਤਾਬਕ ਜੰਮੂ, ਰਿਆਸੀ ਜ਼ਿਲ੍ਹੇ, ਸਾਂਬਾ, ਕਠੁਆ ਅਤੇ ਉਧਮਪੁਰ ਵਿਚ 2ਜੀ ਇੰਟਰਨੈਟ ਸੇਵਾ ਸ਼ੁਰੂ ਕਰ ਦਿੱਤੀ ਹੈ। ਸੂਬੇ ਦੇ ਮੁੱਖ ਸਕੱਤਰ ਬੀ ਵੀ ਆਰ ਸੁਬ੍ਰਮਣਮ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਹਫਤੇ ਦੇ ਅੰਦਰ ਕਸ਼ਮੀਰ ਘਾਟੀ ਦੇ ਸਾਰੇ ਸਕੂਲ ਫਿਰ ਤੋਂ ਖੁੱਲ੍ਹਣਗੇ, ਜਦੋਂ ਕਿ ਸਰਕਾਰੀ ਦਫ਼ਤਰਾਂ ਵਿਚ ਸ਼ੁੱਕਰਵਾਰ ਤੋਂ ਕੰਮਕਾਜ ਹੋ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਦੂਰਸੰਚਾਰ ਲਿੰਕ ਹੌਲੀ–ਹੌਲੀ ਬਹਾਲ ਹੋਣਗੇ। ਉਨ੍ਹਾਂ ਹਿਕਾ ਕਿ ਸਰਹੱਦ ਦੇ ਪਾਰ ਤੋਂ ਆਉਣ ਵਾਲੇ ਬਿਆਨਾਂ ਦੇ ਮੱਦੇਨਜ਼ਰ 14 ਤੇ 15 ਅਗਸਤ ਨੂੰ ਕੁਝ ਪਾਬੰਦੀ ਜ਼ਰੂਰੀ ਸੀ।