ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ–ਕਸ਼ਮੀਰ ਤੇ ਲੇਹ ਦੇ ਵਿਕਾਸ ਲਈ ਖ਼ਤਮ ਕੀਤੀ ਗਈ ਧਾਰਾ–370: PM ਮੋਦੀ

ਜੰਮੂ–ਕਸ਼ਮੀਰ ਤੇ ਲੇਹ ਦੇ ਵਿਕਾਸ ਲਈ ਖ਼ਤਮ ਕੀਤੀ ਗਈ ਧਾਰਾ–370: PM ਮੋਦੀ

‘ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਜੰਮੂ–ਕਸ਼ਮੀਰ ਤੇ ਲੇਹ ਦੇ ਵਿਕਾਸ ਲਈ ਧਾਰਾ–370 ਖ਼ਤਮ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਹਤਰ ਭਵਿੱਖ ਲਈ ਉਨ੍ਹਾਂ ਦੀ ਸਰਕਾਰ ਨੇ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ।

 

 

ਸ੍ਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਨਾਲ ਕੀਤੀ, ਜਿਨ੍ਹਾਂ ਦੀ ਅੱਜ ਬਰਸੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਜਿਹੜਾ ਸੁਫ਼ਨਾ ਵੇਖਿਆ ਸੀ, ਉਸ ਨੂੰ ਪੂਰਾ ਕਰਨ ਵਿੱਚ ਸਾਨੂੰ ਤਾਕਤ ਦੇਵੋ।

 

 

ਇਹ 17ਵਾਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ਹੈ। ਇਸ ਦਾ ਥੀਮ ਰੱਖਿਆ ਗਿਆ ਹੈ ‘ਕਨਵਰਸੇਸ਼ਨ ਫ਼ਾਰ ਏ ਬੈਟਰ ਟੁਮੌਰੋ’ ਭਾਵ ‘ਬਿਹਤਰ ਭਵਿੱਖ ਲਈ ਵਿਚਾਰ–ਵਟਾਂਦਰਾ।’ ਇਸੇ ਲਈ ਅੱਜ ਸ੍ਰੀ ਮੋਦੀ ਦੇ ਭਾਸ਼ਣ ਦਾ ਕੇਂਦਰੀ ਵਿਸ਼ਾ ਵੀ ਇਹੋ ‘ਬਿਹਤਰ ਭਵਿੱਖ’ ਹੀ ਰਿਹਾ।

 

 

ਸ੍ਰੀ ਮੋਦੀ ਨੇ ਕਿਹਾ ਕਿ ਮੁਸਲਿਮ ਔਰਤਾਂ ਦੇ ਬਿਹਤਰ ਭਵਿੱਖ ਲਈ ਹੀ ਉਨ੍ਹਾਂ ਨੂੰ ਟ੍ਰਿਪਲ ਤਲਾਕ ਤੋਂ ਛੁਟਕਾਰਾ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਹੋਰਨਾਂ ਦੇਸ਼ਾਂ ਤੋਂ ਜਦੋਂ ਲੋਕ ਕਈ ਤਰ੍ਹਾਂ ਦੇ ਤਸ਼ੱਦਦ ਝੱਲਦੇ ਹੋਏ ਆਉਂਦੇ ਹਨ, ਤਦ ਪਤਾ ਲੱਗਦਾ ਹੈ ਕਿ ਉੱਥੋਂ ਦੀਆਂ ਔਰਤਾਂ ਉੱਤੇ ਕਿਵੇਂ ਤਸ਼ੱਦਦ ਢਾਹੇ ਜਾਂਦੇ ਰਹੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਕੇਸ ’ਚ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਦੇਸ਼ ਵਿੱਚ ਬਹੁਤ ਸਾਰੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ ਪਰ ਸ਼ਾਮ ਤੱਕ ਸਮੂਹ ਦੇਸ਼ ਵਾਸੀਆਂ ਨੇ ਸ਼ਾਂਤੀ ਕਾਇਮ ਰੱਖ ਕੇ ਇਹ ਵਿਖਾ ਦਿੱਤਾ ਕਿ ਉਹ ਬਿਹਤਰ ਭਵਿੱਖ ਚਾਹੁੰਦੇ ਹਨ।

 

 

ਇਸ ਵਾਰ ਦੇ ਇਸ ਸਮਿੱਟ ਵਿੱਚ ਬਹੁਤ ਸਾਰੀਆਂ ਚੋਟੀ ਦੀਆਂ ਹਸਤੀਆਂ ਭਾਗ ਲੈ ਰਹੀਆਂ ਹਨ। ਸ੍ਰੀ ਮੋਦੀ ਤੋਂ ਬਾਰ ਕੁਮਾਰ ਮੰਗਲਮ ਬਿਰਲਾ ਦਾ ਅਗਲਾ ਭਾਸ਼ਣ ਹੋਵੇਗਾ। ਫਿਰ ਨੈਟ–ਫ਼ਲਿਕਸ ਦੇ ਬਾਨੀ ਤੇ ਸੀਈਓ ਰੀਡ ਹੇਸਟਿੰਗਜ਼, ਕੌਮਾਂਤਰੀ ਹਸਤੀ ਸ਼ੈਫ਼ ਹੇਸਟਨ ਬਲੂਮੈਂਟਲ ਤੇ ਭਾਰਤੀ ਸਮੁੰਦਰੀ ਫ਼ੌਜ ਦੇ ਅਭਿਲਾਸ਼ ਟੋਮੀ ਆਪਣੇ ਵਿਚਾਰ ਰੱਖਣਗੇ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Article 370 abrogated for development of Jammu and Kashmir and Leh says PM Modi