ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਨੂੰ ਹਟਾਉਣਾ 35 ਹਜ਼ਾਰ ਸ਼ਹੀਦ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ

ਧਾਰਾ 370 ਨੂੰ ਹਟਾਉਣਾ 35 ਹਜ਼ਾਰ ਸ਼ਹੀਦ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਧਾਰਾ 370 ਨੂੰ ਹਟਾਇਆ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਕਰੀਬ 35,000 ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਸੂਬੇ ਵਿਚ ਅੱਤਵਾਦ ਨਾਲ ਲੜਦੇ ਹੋਏ ਆਪਣਾ ਜੀਵਨ ਗੁਆ ਦਿੱਤਾ।

 

ਉਨ੍ਹਾਂ ਆਰਏਐਫ ਦੇ 27ਵੇਂ ਸਥਾਪਨਾ ਦਿਵਸ ਉਤੇ ਪਰੇਡ ਦਾ ਨਿਰੀਖਣ ਕਰਨ ਬਾਅਦ ਇੱਥੇ ਕਿਹਾ ਕਿ ਸਰਕਾਰ ਵੱਲੋਂ ਉਠਾਏ ਗਏ ਕਦਮ ਜੰਮੂ ਕਸ਼ਮੀਰ ਵਿਚ ਸਥਾਈ ਸ਼ਾਂਤੀ ਲੈ ਆਉਣਗੇ ਅਤੇ ਇਸ ਨੂੰ ਵਿਕਾਸ ਵੱਲ ਵੱਧਣ ਵਿਚ ਸਮਰਥ ਬਣਾਉਣਗੇ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ (ਜੰਮੂ ਕਸ਼ਮੀਰ ਵਿਚ) ਧਾਰਾ 370 ਅਤੇ 35ਏ ਨੂੰ ਰੱਦ ਕਰਕੇ 35,000 ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।

 

ਸ਼ਾਹ ਨੇ ਕਿਹਾ ਕਿ ਸਥਿਤੀ ਇਹ ਸੀ ਕਿ ਕਈ ਸਾਲਾਂ ਤੋਂ ਜੰਮੂ ਕਸ਼ਮੀਰ ਵਿਚ ਸਾਡੇ ਜਵਾਨ ਸ਼ਹੀਦ ਹੋ ਰਹੇ ਸਨ। ਇਹ ਹਾਲਾਤ 70 ਸਾਲ ਤੋਂ ਸਨ, ਪ੍ਰੰਤੂ ਇਸ ਸਥਿਤੀ ਵਿਚ ਸੁਧਾਰ ਕਰਨ ਦਾ ਕਿਸੇ ਕੋਲ ਸਾਹਤ ਨਹੀਂ ਸੀ ਜਾਂ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਧਾਰਾ 370 ਨੂੰ ਹਟਾਉਣ ਦੇ ਫੈਸਲੇ ਲਈ ਸੀਆਰਪੀਐਸ ਦੇ ਮੰਚ ਤੋਂ ਮੋਦੀ ਦਾ ਧੰਨਵਾਦ ਕੀਤਾ। ਸੀਆਰੀਪੀਐਫ ਦੇ ਜਵਾਨ ਕਸ਼ਮੀਰ ਵਿਚ ਤੈਨਾਤ ਹਨ।

 

ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰ ਅਤੇ ਭਾਰਤ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੰਮੂ ਕਸ਼ਮੀਰ ਵਿਕਾਸ ਦੇ ਮਾਰਗ ਉਤੇ ਅਗ੍ਰਸਰ ਹੋਵੇਗਾ। ਸਾਡੇ ਬਲ ਕਸ਼ਮੀਰ ਵਿਚ ਸ਼ਾਂਤੀ ਵਿਚ ਰੁਕਾਵਟ ਬਣਨ ਵਾਲਿਆਂ ਉਤੇ ਨਜ਼ਰ ਰਖ ਰਹੇ ਹਨ। ਇਹ ਕਦਮ ਸਥਾਈ ਸ਼ਾਂਤੀ ਲੈ ਕੇ ਆਵੇਗਾ। ਕੇਂਦਰੀ ਰਜਿਰਵ ਪੁਲਿਸ ਬਲ ਇਸ ਸਾਲ ਆਪਣੀ ਦੰਗਾ ਰੋਘੀ ਇਕਾਈ ਆਰਏਐਫ ਦੀ 27ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਉਤੇ ਅਹਿਮਦਾਬਾਦ ਵਿਚ ਆਰਏਐਫ ਦੀ 100ਵੀਂ ਬਟਾਲੀਅਨ ਵਿਚ ਵਰ੍ਹੇਗੰਢ ਪਰੇਡ ਹੋਈ, ਜਿਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Article 370 abrogation PM Modi true tribute to 35000 martyred jawans says Amit Shah