ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ਉਤੇ ਲਿਆ ਫੈਸਲਾ ਰਾਜਨੀਤਿਕ ਨਹੀਂ ਰਾਸ਼ਟਰ ਦਾ ਵਿਸ਼ਾ : ਮੋਦੀ

ਜੰਮੂ ਕਸ਼ਮੀਰ ਉਤੇ ਲਿਆ ਫੈਸਲਾ ਰਾਜਨੀਤਿਕ ਨਹੀਂ ਰਾਸ਼ਟਰ ਦਾ ਵਿਸ਼ਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਕਾਰਜਕਾਲ ਦੇ 75 ਦਿਨ ਪੂਰੇ ਹੋਣ ਉਤੇ ਮੰਗਲਵਾਰ ਨੂੰ ਕਾਮਕਾਜ ਦਾ ਬਿਊਰਾ ਦੇਣ ਦੇ ਨਾਲ ਜੰਮੂ ਕਸ਼ਮੀਰ ਉਤੇ ਫੈਸਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਧਾਰਾ 370 ਸਮੇਤ ਜੰਮੂ ਕਸ਼ਮੀਰ ਉਤੇ ਲਿਆ ਗਿਆ ਫੈਸਲਾ ਰਾਜਨੀਤਿਕ ਨਹੀਂ ਸਗੋਂ ਰਾਸ਼ਟਰ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਸਰਕਾਰ ਨੇ ਦੂਜੇ ਕਾਰਜਕਾਲ ਦੇ 75 ਦਿਨਾਂ ਵਿਚ ਸਪੱਸ਼ਟ ਨੀਤੀ–ਸਹੀ ਦਿਸ਼ਾ ਵਿਚ ਇਕ ਬੇਮਿਸਾਲ ਰਫਤਾਰ ਹਾਸਲ ਕੀਤੀ ਹੈ।

 

ਧਾਰਾ 370 ਹਟਾਉਣ ਅਤੇ ਤਿੰਨ ਤਲਾਕ ਉਤੇ ਕਾਨੂੰਨ ਨਾਲ ਸਮੇਤ ਤਮਾਮ ਮਹੱਤਵਪੂਰਣ ਕਾਨੂੰਨ ਪਾਸ ਹੋਏ ਹਨ। ਮੋਦੀ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਕਾਨੂੰਨ ਤੋਂ ਲੈ ਕੇ ਚੰਦਰਯਾਨ–2, ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਤੋਂ ਲੈ ਕੇ ਮੁਸਲਿਮ ਮਹਿਲਾਵਾਂ ਨੂੰ ਤਿੰਨ ਤਲਾਕ ਵਰਗੀਆਂ ਬੁਰਾਈਆਂ ਤੋਂ ਮੁਕਤੀ ਦਿਵਾਉਣ ਤੱਕ ਅਸੀਂ ਉਹ ਸਭ ਕੁਝ ਕਰ ਦਿਖਾਇਆ ਹੈ, ਜੋ ਇਕ ਸਪੱਸ਼ਟ ਬਹੁਮਤ ਅਤੇ ਦ੍ਰਿੜ ਸੰਕਲਪ ਵਾਲੀ ਸਰਕਾਰ ਹਾਸਲ ਕਰ ਸਕਦੀ ਹੈ।

 

ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਵਿਰੋਧ ਦੇ ਪ੍ਰਸ਼ਨ ਉਤੇ ਮੋਦੀ ਨੇ ਕਿਹਾ ਕਿ ਇਸ ਫੈਸਲੇ ਦਾ ਵਿਰੋਧ ਕੁਝ ਸੁਆਰਥ ਵਾਲੇ ਗਰੁੱਪ, ਕੁਝ ਸਿਆਸੀ ਪਰਿਵਾਰ, ਅੱਤਵਾਦ ਨਾਲ ਹਮਦਰਦੀ ਰੱਖਣ ਵਾਲੇ ਅਤੇ ਵਿਰੋਧੀ ਪਾਰਟੀ ਦੇ ਕੁਝ ਮਿੱਤਰ ਕਰ ਰਹੇ ਹਨ। ਜਦੋਂ ਕਿ ਰਾਜਨੀਤਿਕ ਝੁਕਾਅ ਨੂੰ ਪਾਸੇ ਰੱਖਕੇ ਜਨਤਾ ਨਿੇ ਇਸਦਾ ਸਮਰਥਨ ਕੀਤਾ ਹੈ। ਜਨਤਾ ਦੇਖ ਰਹੀ ਹੈ ਕਿ ਸਖਤ, ਪ੍ਰੰਤੂ ਮਹੱਤਵਪੂਰਣ ਫੈਸਲੇ, ਜੋ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ, ਅੱਜ ਉਹ ਹਕੀਕਤ ਬਣ ਚੁੱਕੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਾ 370 ਅਤੇ 35 ਏ ਦੇ ਪ੍ਰਾਵਧਾਨਾਂ ਉਤੇ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਕਿਵੇਂ ਇਨ੍ਹਾਂ ਕਾਨੂੰਨਾਂ ਨੇ ਜੰਮੂ, ਕਸ਼ਮੀਰ ਅਤੇ ਲਦਾਖ ਦੇ ਲੋਕਾਂ ਨੂੰ ਅਲੱਗ–ਅਲੱਗ ਕਰਕੇ ਰੱਖਿਆ। ਸੱਤ ਦਹਾਕੇ ਲੰਬੇ ਸਮੇਂ ਤੱਕ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਪਹਿਲਾ ਡਰ ਭਾਰੂ ਸੀ ਅਤੇ ਹੁਣ ਵਿਕਾਸ ਨੂੰ ਅੱਗੇ ਵਧਾਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Article 370 Not Political Decision says Pm Narendra Modi After NDA 2 Complete 75 Days