ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੀ ਗ੍ਰਿ਼ਫਤਾਰੀ ਲਈ ਸੁਬਰਾਮਣੀਅਮ ਸਵਾਮੀ ਨੇ ਦੱਸੀ ਕਾਨੂੰਨੀ ਧਾਰਾ

1 / 2ਨਵਜੋਤ ਸਿੱਧੂ ਦੀ ਗ੍ਰਿ਼ਫਤਾਰੀ ਲਈ ਸੁਬਰਾਮਣੀਅਮ ਸਵਾਮੀ ਨੇ ਦੱਸੀ ਕਾਨੂੰਨੀ ਧਾਰਾ

2 / 2ਨਵਜੋਤ ਸਿੱਧੂ ਦੀ ਗ੍ਰਿ਼ਫਤਾਰੀ ਲਈ ਸੁਬਰਾਮਣੀਅਮ ਸਵਾਮੀ ਨੇ ਦੱਸੀ ਕਾਨੂੰਨੀ ਧਾਰਾ

PreviousNext

ਪਾਕਿਸਤਾਨ ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਚ ਸ਼ਾਮਲ ਹੋਣ ਗਏ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਵਿਵਾਦਾਂ ਚ ਫਸੇ ਹਨ। ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਨੇ ਕਿਹਾ ਹੈ ਕਿ ਕੌਣ ਚਾਵਲਾ, ਉਹ ਕਿਸੇ ਚਾਵਲਾ ਬਾਰੇ ਨਹੀਂ ਜਾਣਦੇ। ਸਿੱਧੂ ਨੇ ਅਜਿਹੀ ਕਿਸੇ ਵੀ ਜਾਣ ਪਛਾਣ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

 

ਨਵਜੋਤ ਸਿੰਘ ਸਿੱਧੂ ਦੇ ਇਸ ਜਵਾਬ ਦਾ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਫਿਰ ਕਹਿਣਗੇ ਮੇਰਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੈਂ ਇਸਦੀ ਨਿੰਦਾ ਕਰਦਾ ਹਾਂ। ਸਿੱਧੂ ਦੀ ਜਾਂਚ ਲਈ ਕੌਮੀ ਸੁਰੱਖਿਆ ਏਜੰਸੀ (ਐਨਆਈਏ) ਤੋਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਸਿੱਧੂ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

 

 

ਸਿੱਧੂ ਨੇ ਕਿਹਾ ਸੀ ਕਿ ਹਰੇਕ ਦਿਨ ਘਟੋ ਘੱਟ 10000 ਲੋਕ ਮੇਰੇ ਨਾਲ ਫੋਟੋ ਖਿੱਚਵਾ ਰਹੇ ਸਨ। ਮੈਂ ਨਹੀਂ ਜਾਣਦਾ ਚਾਵਲਾ ਅਤੇ ਚੀਮਾ ਕੌਣ ਹੈ।’ ਪਾਕਿਸਤਾਨ ਚ ਰਹਿਣ ਵਾਲੇ ਗੋਪਾਲ ਸਿੰਘ ਚੀਮਾ ਨੂੰ ਉਸਦੇ ਖਾਲਿਸਤਾਨ ਸਮਰਥਕ ਗਤੀਵਿਧੀਆਂ ਕਾਰਨ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਅੱਤਵਾਦੀ ਹਾਫਿਜ਼ ਸਈਦ ਨਾਲ ਵੀ ਗੋਪਾਲ ਦੀ ਫ਼ੋਟੋ ਸਾਹਮਣੇ ਆ ਚੁੱਕੀ ਹੈ।

 

ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਕਰ ਰੱਖੇ ਜਾਣ ਸਬੰਧੀ ਸਮਾਗਮ ਚ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਦੀ ਮੌਜੂਦਗੀ ਤੇ ਵਿਵਾਦ ਭੱਖ ਗਿਆ ਹੈ। ਜਿਸ ਕਾਰਨ ਇਹ ਹੈ ਕਿ ਗੋਪਾਲ ਚਾਵਲਾ ਨੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਨਾਲ ਹੀ ਚਾਵਲਾ ਨੇ ਸਿੱਧੂ ਨਾਲ ਮੁਲਾਕਾਤ ਦੀ ਤਸਵੀਰ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਸੀ।

 

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਗੋਪਾਲ ਚਾਵਲਾ ਨੇ ਸਿੱਧੂ ਨੂੰ ਭਾਜੀ ਕਹਿ ਕੇ ਸੰਬੋਧਨ ਕੀਤਾ ਹੈ। ਪੰਜਾਬੀ ਭਾਸ਼ਾ ਚ ਭਾਜੀ ਦਾ ਮਤਲਬ ਵੱੜਾ ਭਰਾ ਹੁੰਦਾ ਹੈ।

 

ਦੱਸਣਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਖਾਲਿਸਤਾਨੀ ਵੱਖਵਾਦੀ ਨੇਤਾ ਹਨ ਅਤੇ ਭਾਰਤ ਦੀਆਂ ਨਜ਼ਰਾਂ ਚ ਉਹ ਅੱਤਵਾਦੀ ਹਨ। ਗੋਪਾਲ ਚਾਵਲਾ ਤੇ ਭਾਰਤੀ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਫੈਲਾਉਣ ਦਾ ਦੋਸ਼ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Article subramaniam Swami told the law to arrest Sidhu