ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਭਾਜਪਾ ਦੇ ਵੱਡੇ ਆਗੂ ਅਰੁਣ ਜੇਤਲੀ ਦਾ ਅੱਜ ਅੰਤਿਮ ਸਸਕਾਰ ਨਞਿਮ ਬੋਧਘਾਟ ਵਿਖੇ ਦੋ ਵਜੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮ੍ਰਿਤਕ ਸ਼ਰੀਰ ਨੂੰ ਕੈਲਾਸ਼ ਕਾਲੋਨੀ ਸਥਿਤ ਘਰ ਤੋਂ ਭਾਜਪਾ ਦੇ ਮੁੱਖ ਦਫ਼ਤਰ ਵਿਚ ਲਿਆਂਦਾ ਗਿਆ। ਇਥੇ ਇਕ ਵਜੇ ਤੱਕ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਸ਼ਨੀਵਾਰ ਨੂੰ ਏਮਜ਼ ਵਿਚ ਅਰੁਣ ਜੇਤਲੀ ਦੀ ਮੌਤ ਹੋ ਗਈ ਸੀ। 66 ਸਾਲਾ ਜੇਤਲੀ ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਿਹਾ ਸੀ।