ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਤਲੀ ਸਨ ਪ੍ਰਧਾਨ ਮੰਤਰੀ ਮੋਦੀ ਦੇ ‘ਸੰਕਟ ਦੇ ਸਾਥੀ’

ਅਰੁਣ ਜੇਤਲੀ ਸਨ ਪ੍ਰਧਾਨ ਮੰਤਰੀ ਮੋਦੀ ਦੇ ‘ਸੰਕਟ ਦੇ ਸਾਥੀ’

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਬੀਤੇ ਕਾਫੀ ਦਿਨਾਂ ਤੋਂ ਬਿਮਾਰੀ ਤੋਂ ਪੀੜਤ ਅਰੁਣ ਜੇਤਲੀ ਨੇ ਏਮਜ਼ ਵਿਚ ਆਖਰੀ ਸਾਹ ਲਿਆ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਅਰੁਣ ਜੇਤਲੀ ਦਾ ਬੌਤਰ ਵਿੱਤ ਮੰਤਰੀ ਵੱਡਾ ਯੋਗਦਾਨ ਰਿਹਾ ਹੈ।

 

ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਵਿਚ ਜਿੰਨੇ ਵੀ ਅਹਿਮ ਫੈਸਲੇ ਲਏ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਰੁਣ ਜੇਤਲੀ ਅਹਿਮ ਭਾਗੀਦਾਰ ਸਨ। ਮੋਦੀ ਸਰਕਾਰ ਨੇ ਪਹਿਲੇ ਕਾਰਜਕਾਲ ਵਿਚ ਜਿਸ ਤਰ੍ਹਾਂ ਦੇ ਤਾਬੜਤੋੜ ਫੈਸਲੇ ਲਈ, ਉਹ ਬਿਨਾਂ ਅਰੁਣ ਜੇਤਲੀ ਦੇ ਯੋਗਦਾਨ ਦੇ ਸ਼ਾਯਦ ਹੀ ਸੰਭਵ ਹੁੰਦਾ ਹੈ।

 

ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਅਹਿਮ ਅਤੇ ਕਰੀਬੀ ਕਿਸੇ ਨੂੰ ਮੰਨਿਆ ਜਾਂਦਾ ਸੀ, ਤਾਂ ਉਹ ਸਨ ਅਰੁਣ ਜੇਤਲੀ। ਬਤੌਰ ਵਿੱਤ ਮੰਤਰੀ ਅਰੁਣ ਜੇਤਲੀ ਦੇ ਕਾਰਜਕਾਲ ਵਿਚ ਨੋਟਬੰਦੀ, ਜੀਐਸਟੀ, ਇਨਸੋਲਵੇਂਸੀ ਅਤੇ ਬੈਂਕਰਪਸ਼ੀ ਕੋਡ, ਜਨਧਨ ਯੋਜਨਾ, ਕੈਸ਼ ਟਰਾਂਸਫਰ ਵਰਗੇ ਕਈ ਇਤਿਹਾਸਕ ਫੈਸਲੇ ਲਏ ਗਏ।

ਇਨ੍ਹਾਂ ਸਭ ਫੈਸਲਿਆਂ ਦਾ ਮੁੱਖ ਚੇਹਰਾ ਭਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ, ਪ੍ਰੰਤੂ ਇਸਦੇ ਪਟਕਥਾ ਲੇਖਕ ਅਰੁਣ ਜੇਤਲੀ ਹੀ ਮੰਨੇ ਜਾਂਦੇ ਹਨ।

 

ਕਈ ਰਾਜਨੀਤਿਕ ਪੰਡਿਤ ਤਾਂ ਅਰੁਣ ਜੇਤਲੀ ਨੂੰ ਪੀਐਮ ਮੋਦੀ ਦੇ ਸੰਕਟ ਦੇ ਸਾਥੀ ਵਿਸ਼ਲੇਸ਼ਣ ਦੀ ਵਰਤੋਂ ਕਰ ਚੁੱਕੇ ਹਨ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਰੁਣ ਜੇਤਲੀ ਦੀ ਨਾ ਸਿਰਫ ਤਾਰੀਕ ਕਰ ਚੁੱਕੇ ਹਨ, ਸਗੋਂ ਉਨ੍ਹਾਂ ਆਪਣੇ ਮੰਤਰੀ ਮੰਡਲ ਦਾ ਹੀਰਾ ਦੱਸ ਚੁੱਕੇ ਹਨ।

 

ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਜਦੋਂ ਵੀ ਕਾਂਗਰਸ ਜਾਂ ਵਿਰੋਧੀ ਪਾਰਟੀ ਸਰਕਾਰ ਉਤੇ ਹਮਲਾਵਰ ਹੁੰਦੀ, ਤਾਂ ਸਰਕਾਰ ਦਾ ਪੱਖ ਰੱਖਣ ਦਾ ਵਿਰੋਧੀ ਪਾਰਟੀ ਦੇ ਦੋਸਾਂ ਦਾ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅਰੁਣ ਜੇਤਲੀ ਹੀ ਪਹਿਲੀ ਪਸੰਦ ਹੁੰਦੇ ਸਨ।

 

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਲਈ ਅਰੁਣ ਜੇਤਲੀ ਖਾਸ ਭਰੋਸੇਮੰਦ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley Dies know How Arun Jaitley was crisis partner in the Modi government