ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਏਮਜ਼ ਵਿਚ ਦੇਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਜੇਤਲੀ ਦਾ ਕਈ ਹਫਤਿਆਂ ਤੋਂ ਏਮਜ਼ ਵਿਚ ਇਲਾਜ ਚਲ ਰਿਹਾ ਸੀ। ਅਰੁਣ ਜੇਤਲੀ ਦੇ ਮ੍ਰਿਤਕ ਸ਼ਰੀਰ ਨੂੰ ਐਤਵਾਰ ਸਵੇਰੇ 10 ਵਜੇ ਤੱਕ ਅੰਤਿਮ ਦਰਸ਼ਨ ਲਈ ਉਨ੍ਹਾਂ ਦੇ ਕੈਲਾਸ਼ ਕਾਲੋਨੀ ਸਥਿਤ ਰਿਹਾਇਸ਼ ਉਤੇ ਰੱਖਿਆ ਗਿਆ ਹੈ।
ਐਤਵਾਰ ਨੂੰ ਉਨ੍ਹਾਂ ਦਾ ਮ੍ਰਿਤਕ ਸ਼ਰੀਰ ਭਾਜਪਾ ਦਫ਼ਤਰ ਉਤੇ ਅੰਤਿਮ ਦਰਸ਼ਨ ਲਈ ਰੱਖਿਆ ਜਾਵੇਗਾ ਅਤੇ ਕੱਲ੍ਹ ਐਤਵਾਰ ਨੂੰ ਦੁਪਹਿਰ ਨਿਗਮ ਬੋਧਘਾਟ ਉਤੇ 2 ਵਜੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਏਮਜ਼ ਨੇ ਇਸਦਾ ਐਲਾਨ ਕਰਦੇ ਹੋਏ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਅਸੀਂ ਬੜੇ ਦੁੱਖ ਨਾਲ ਅਰੁਣ ਜੇਤਲੀ ਦੀ ਮੌਤ ਦੀ ਜਾਣਕਾਰੀ ਦੇ ਰਹੇ ਹਾਂ।
ਜੇਤਲੀ ਨੂੰ ਸ਼ਾਹ ਲੈਣ ਵਿਚ ਮੁਸਕਲ ਅਤੇ ਬੇਚੈਨੀ ਦੀ ਸ਼ਿਕਾਇਤ ਬਾਅਦ ਨੌ ਅਗਸਤ ਨੂੰ ਇੱਥੇ ਏਮਜ਼ ਵਿਚ ਭਰਤੀ ਕਰਾਇਆ ਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪ੍ਰੋਗਰਾਮ ਰਦ ਕਰ ਦਿੱਤੇ ਹਨ। ਉਥੇ ਜੇਤਲੀ ਦੀ ਮੌਤ ਉਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।