ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ ਚਰਚਾ ਦਾ ਜਵਾਬ ਦੇਣ ਲਈ ਭਾਰਤ ਵਾਪਸ ਨਹੀਂ ਆ ਸਕਣਗੇ ਅਰੁਣ ਜੇਤਲੀ

ਬਜਟ ਚਰਚਾ ਦਾ ਜਵਾਬ ਦੇਣ ਲਈ ਭਾਰਤ ਨਹੀਂ ਵਾਪਸ ਆ ਸਕਣਗੇ ਅਰੁਣ ਜੇਤਲੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁੱਕਿਆ ਹੈ। ਹਾਲਾਂਕਿ ਉਨ੍ਹਾਂ ਇਹ ਸੰਕੇਤ ਵੀ ਦਿੱਤੇ ਹਨ ਕਿ ਉਹ ਬਜਟ ਉਤੇ ਸੰਸਦ ਦੇ ਵਰਤਮਾਨ ਸੈਸ਼ਨ ਵਿਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਵਾਪਸ ਆ ਸਕਣ।

 

ਜੇਤਲੀ (66) ਅਜੇ ਇਲਾਜ ਲਈ ਅਮਰੀਕਾ ਆਏ ਹੋਏ ਹਨ। ਇਸੇ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਇਸ ਵਾਰ ਪਹਿਲੀ ਫਰਵਰੀ ਨੂੰ 2019–20 ਦਾ ਆਖਰੀ ਬਜਟ ਰੇਲ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਪੇਸ਼ ਕੀਤਾ। ਗੋਇਲ ਨੁੰ ਵਿੱਤ ਮੰਤਰਾਲੇ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

 

ਜੇਤਲੀ ਨੇ ਇਥੇ ਪੀਟੀਆਈ–ਭਾਸ਼ਾ ਨਾਲ ਗੱਲਬਾਤ ਵਿਚ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ ਅਤੇ ਬਜਟ ਦਾ ਜਵਾਬ ਦੇਣ ਲਈ ਸਮੇਂ ਉਤੇ ਉਨ੍ਹਾਂ ਦਾ ਭਾਰਤ ਵਾਪਸ ਜਾਣਾ ਡਾਕਟਰਾਂ ਦੀ ਸਲਾਹ ਉਤੇ ਨਿਰਭਰ ਕਰੇਗਾ।

 

ਉਨ੍ਹਾਂ ਕਿਹਾ ਕਿ ਇਹ  (ਬਹਿਸ ’ਤੇ ਜਵਾਬ) ਇਥੇ ਚਲ ਰਹੇ ਮੇਰੇ ਇਲਾਜ ਦੇ ਬਾਅਦ ਦੀ ਗੱਲ ਉਤੇ ਨਿਰਭਰ ਕਰੇਗਾ। ਇਲਾਜ ਪੂਰਾ ਹੋ ਚੁੱਕਿਆ ਹੈ। ਮੇਰੀ ਸਿਹਤ ਠੀਕ ਹੋ ਰਹੀ ਹੈ। ਇਹ ਡਾਕਟਰਾਂ ਉਤੇ ਨਿਰਭਰ ਕਰਦਾ ਹੈ ਕਿ ਉਹ ਮੈਨੂੰ ਕਦ਼ ਜਾਣ ਦੀ ਆਗਿਆ ਦਿੰਦੇ ਹਨ। ਇਸ ਸਮੇਂ ਤਾਂ ਮੈਨੂੰ ਲਗਦਾ ਹੈ ਕਿ ਪਿਊਸ਼ ਗੋਇਲ ਹੀ ਸੰਸਦ ਵਿਚ ਬਜਟ ਉਤੇ ਬਹਿਸ ਦਾ ਜਵਾਬ ਦੇਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley indicates would not be back in India to reply to Budget debate