ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਟਲੀ ਨਹੀਂ ਰਹੇ

ਅਰੁਣ ਜੇਟਲੀ ਨਹੀਂ ਰਹੇ

ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੁਪਹਿਰ 12:07 ਵਜੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਤੇ ਹੋਰ ਕਈ ਕਿਸਮ ਦੀਆਂ ਗੜਬੜੀਆਂ ਦੇ ਚੱਲਦਿਆਂ ਬੀਤੀ 9 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

 

 

ਪਿਛਲੇ ਕੁਝ ਦਿਨਾਂ ਤੋਂ ਏਮਸ (AIIMS) ਵੱਲੋਂ ਵੀ ਉਨ੍ਹਾਂ ਦੀ ਸਿਹਤ ਬਾਰੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਸੀ। ਉਨ੍ਹਾ ਦੇ ਦੇਹਾਂਤ ’ਤੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ (ਜੋ ਇਸ ਵੇਲੇ ਵਿਦੇਸ਼ ਯਾਤਰਾ ’ਤੇ ਹਨ), ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

28 ਦਸੰਬਰ, 1952 ਨੂੰ ਜਨਮੇ ਅਰੁਣ ਜੇਟਲੀ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਦੇਸ਼ ਦੇ ਰੱਖਿਆ, ਕਾਰਪੋਰੇਟ ਮਾਮਲੇ, ਵਣਜ ਤੇ ਉਦਯੋਗ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਵੀ ਚੁੱਕੇ ਸਨ। ਸਾਲ 2009 ਤੋਂ ਲੈ ਕੇ 2014 ਦੌਰਾਨ ਉਨ੍ਹਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ।

 

 

ਸ੍ਰੀ ਅਰੁਣ ਜੇਟਲੀ ਕਿੱਤੇ ਵਜੋਂ ਵਕੀਲ ਸਨ ਤੇ ਉਹ ਭਾਰਤੀ ਸੁਪਰੀਮ ਕੋਰਟ ਵਿੱਚ ਵਕਾਲਤ ਕਰਦੇ ਰਹੇ ਹਨ। ਇਸ ਸਾਲ ਉਨ੍ਹਾਂ ਸਿਹਤ ਕਾਰਨਾਂ ਕਰ ਕੇ ਮੋਦੀ ਕੈਬਿਨੇਟ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਸੀ। ਇਸੇ ਲਈ ਉਨਾਂ ਨੇ ਲੋਕ ਸਭਾ ਚੋਣ ਵੀ ਨਹੀਂ ਲੜੀ ਸੀ।

 

 

ਸ੍ਰੀ ਅਰੁਣ ਜੇਟਲੀ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਵੀ ਇੱਕ ਵਕੀਲ ਸਨ। ਉਨ੍ਹਾਂ ਦੀ ਮਾਂ ਦਾ ਨਾਂਅ ਰਤਨ ਪ੍ਰਭਾ ਸੀ। ਸ੍ਰੀ ਜੇਟਲੀ ਦੀ ਮੁਢਲੀ ਸਿੱਖਿਆ ਦਿੱਲੀ ਦੇ ਸੇਂਟ ਜ਼ੇਵੀਅਰ’ਜ਼ ਸਕੂਲ ‘ਚ 1957 ਤੋਂ 1969 ਦੌਰਾਨ ਹੋਈ।  ਉਨ੍ਹਾਂ 1973 ‘ਚ ਦਿੱਲੀ ਦੇ ਸ੍ਰੀ ਰਾਮ ਕਾਲਜ ਆੱਫ਼ ਕਾਮਰਸ ਤੋਂ ਬੀਕਾੱਮ ਕੀਤੀ।। ਫਿਰ 1977 ’ਚ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਵੀ ਹਾਸਲ ਕੀਤੀ।

 

 

ਸ੍ਰੀ ਜੇਟਲੀ ਦਿੱਲੀ ਯੂਨੀਵਰਸਿਟੀ ’ਚ ਸਾਲ 1974 ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP)  ਦੇ ਪ੍ਰਧਾਨ ਵੀ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley no more