ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਲਾਂਦ ਆਪਣਾ ਬਿਆਨ ਕੱਟ ਰਹੇ ਹਨ, ਰਿਲਾਇੰਸ ਦੀ ਚੋਣ ਦਸੌਲਟ ਨੇ ਕੀਤੀ : ਜੇਤਲੀ

ਓਲਾਂਦ ਆਪਣਾ ਬਿਆਨ ਕੱਟ ਰਹੇ ਹਨ, ਰਿਲਾਇੰਸ ਦੀ ਚੋਣ ਦਸੌਲਟ ਨੇ ਕੀਤੀ : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ ਰਾਫੇਲ ਸੌਦੇ `ਤੇ ਵਿਰੋਧ ਭਾਸ਼ੀ ਬਿਆਨ ਦੇ ਰਹੇ ਹਨ। ਜੇਤਲੀ ਨੇ ਐਤਵਾਰ ਨੂੰ ਫੇਸਬੁੱਕ ਪੋਸਟ `ਚ ਲਿਖਿਆ ਹੈ ਕਿ ਓਲਾਂਦ ਨੇ ਹੁਣ ਕਿਹਾ ਕਿ ਨਾ ਤਾਂ ਭਾਰਤ ਅਤੇ ਨਾ ਹੀ ਫਰਾਂਸ ਸਰਕਾਰ ਦੀ ਦਸੌਲਟ ਵੱਲੋਂ ਰਿਲਾਇੰਸ ਨੂੰ ਭਾਗੀਦਾਰ ਦੇ ਰੂਪ `ਚ ਚੁਣਨ ਲਈ ਕੋਈ ਭੂਮਿਕਾ ਸੀ।

 

ਰਾਫੇਲ ਸੌਦੇ `ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਬਾਅਦ ਭਾਰੀ ਰਾਜਨੀਤਿਕ ਵਿਵਾਦ ਪੈਦਾ ਹੋ ਗਿਆ ਸੀ। ਓਲਾਂਦ ਨੇ ਕਿਹਾ ਸੀ ਕਿ ਰਾਫੇਲ ਲੜਾਕੂ ਜੇਟ ਨਿਰਮਾਤਾ ਕੰਪਨੀ ਦਸੌਲਟ ਨੇ ਆਫਸੇਟ ਭਾਗੀਦਾਰ ਦੇ ਰੂਪ `ਚ ਰਿਲਾਇੰਸ ਡਿਫੈਂਸ ਨੂੰ ਇਸ ਲਈ ਚੁਣਿਆ ਸੀ ਕਿਉਂਕਿ ਭਾਰਤ ਸਰਕਾਰ ਅਜਿਹਾ ਚਾਹੁੰਦੀ ਸੀ।

 

 

ਹਾਲਾਂਕਿ, ਫਰਾਂਸ ਸਰਕਾਰ ਅਤੇ ਦਸੌਲਟ ਏਵੀਏਸ਼ਨ ਨੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਨੂੰ ਗਲਤ ਦੱਸਿਆ ਸੀ।

ਜੇਤਲੀ ਨੇ ਕਿਹਾ ਕਿ ਫਰਾਂਸ ਸਰਕਾਰ ਨੇ ਕਿਹਾ ਹੈ ਕਿ ਦਸੌਲਟ ਏਵੀਏਸ਼ਨ ਦੇ ਆਫਸੇਟ ਕਰਾਰ `ਤੇ ਫੈਸਲਾ ਕੰਪਨੀ ਨੇ ਕੀਤਾ ਹੈ ਅਤੇ ਇਸ `ਚ ਸਰਕਾਰ ਦੀ ਭੂਮਿਕਾ ਨਹੀਂ ਹੈ।
ਜੇਤਲੀ ਨੇ ਕਿਹਾ ਕਿ ਦਸੌਲਟ ਖੁਦ ਕਹਿ ਰਹੀ ਹੈ ਕਿ ਉਸਨੇ ਆਫਸੇਟ ਕਰਾਰ ਦੇ ਸਬੰਧ `ਚ ਕਈ ਜਨਤਕ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਅਨੇਕਾਂ ਕਰਾਰ ਕੀਤੇ ਹਨ ਅਤੇ ਇਹ ਉਸਦਾ ਖੁਦ ਦਾ ਫੈਸਲਾ ਹੈ।


ਜੇਤਲੀ ਨੇ ਇਕ ਸਵਾਲ ਖੜ੍ਹਾ ਕਰਨ ਵਾਲਾ ਬਿਆਨ ਜਿਸ `ਚ ਪਰਿਸਥਿਤੀਆਂ ਅਤੇ ਤੱਥ ਨਹੀਂ ਹੈਡਿੰਗ ਨਾਲ ਫੇਸਬੁੱਕ ਪੋਸਟ `ਚ ਕਿਹਾ ਕਿ ਦਸੌਲਟ ਅਤੇ ਰਿਲਾਇੰਸ ਨੇ ਖੁਦ ਆਪਸੀ ਕਰਾਰ ਕੀਤਾ, ਜਿਵੇਂ ਸਾਬਕਾ ਰਾਸ਼ਟਰਪਤੀ ਓਲਾਂਦ ਹੁਣ ਕਹਿ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley questions Hollande statement on Rafale says truth cant have two versions