ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਟਲੀ ਦੀ ਹਾਲਤ ਹੋਰ ਵਿਗੜੀ, ECMO 'ਤੇ ਰੱਖਿਆ

ਅਰੁਣ ਜੇਟਲੀ ਦੀ ਹਾਲਤ ਹੋਰ ਵਿਗੜੀ, ECMO 'ਤੇ ਰੱਖਿਆ

ਪਿਛਲੇ ਇੱਕ ਹਫ਼ਤੇ ਤੋਂ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ’ਚ ਦਾਖ਼ਲ ਭਾਰਤ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਦੀ ਹਾਲਤ ਅੱਜ ਹੋਰ ਵਿਗੜ ਗਈ ਹੈ। ਸੂਤਰਾਂ ਵੱਲੋਂ ਉਨ੍ਹਾਂ ਦੀ ਹਾਲਤ ਹੁਣ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਗਈ ਹੈ। ਇਸੇ ਲਈ ਉਨ੍ਹਾਂ ਨੂੰ ਹੁਣ ਵੈਂਟੀਲੇਟਰ ਤੋਂ ਹਟਾ ਕੇ ECMO ਭਾਵ ‘ਐਕਸਟ੍ਰਾ–ਕਾਰਪੋਰੀਅਲ ਮੈਂਬਰੇਨ ਆੱਕਸੀਜੀਨੇਸ਼ਨ’ ਉੱਤੇ ਰੱਖਿਆ ਗਿਆ ਹੈ।

 

 

ਮਰੀਜ਼ ਨੂੰ ECMO ’ਤੇ ਉਦੋਂ ਹੀ ਰੱਖਿਆ ਜਾਂਦਾ ਹੈ, ਜਦੋਂ ਉਸ ਦਾ ਦਿਲ ਤੇ ਫੇਫੜੇ ਠੀਕ ਤਰੀਕੇ ਕੰਮ ਨਹੀਂ ਕਰ ਰਹੇ ਹੋਣ ਤੇ ਵੈਂਟੀਲੇਟਰ ਦਾ ਕੋਈ ਲਾਭ ਨਾ ਪੁੱਜ ਰਿਹਾ ਹੋਵੇ। ਇਸ ਨਾਲ ਮਰੀਜ਼ ਦੇ ਸਰੀਰ ਅੰਦਰ ਆਕਸੀਜਨ ਪਹੁੰਚਾਈ ਜਾਂਦੀ ਹੈ।

 

 

ਸ੍ਰੀ ਅਰੁਣ ਜੇਟਲੀ ਦਾ ਹਾਲਚਾਲ ਪੁੱਛਣ ਲਈ ਕੱਲ੍ਹ ਦਿਨੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਗਏ ਸਨ ਤੇ ਰਾਤੀਂ 11 ਵਜੇ ਦੇ ਲਗਭਗ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਸ੍ਰੀ ਹਰਸ਼ ਵਰਧਨ ਦੇ ਨਾਲ–ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿੱਤਿਆ ਨਾਥ ਯੋਗੀ ਵੀ ਪੁੱਜੇ ਸਨ ਤੇ ਕਾਫ਼ੀ ਦੇਰ ਤੱਕ ਉਹ ਹਸਪਤਾਲ ’ਚ ਹੀ ਰਹੇ ਸਨ।

 

 

ਅੱਜ ਸਨਿੱਚਰਵਾਰ ਨੂੰ ਸਵੇਰੇ 10 ਵਜੇ ਕਈ ਕੇਂਦਰੀ ਮੰਤਰੀ ਵੀ ਸ੍ਰੀ ਜੇਟਲੀ ਦਾ ਹਾਲ ਜਾਣਨ ਲਈ AIIMS ਪੁੱਜੇ।

 

 

ਸ੍ਰੀ ਅਰੁਣ ਜੇਟਲੀ ਨੇ ਆਪਣੀ ਖ਼ਰਾਬ ਸਿਹਤ ਦੇ ਚੱਲਦਿਆਂ ਹੀ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ। AIIMS ਨੇ 10 ਅਗਸਤ ਦੇ ਬਾਅਦ ਤੋਂ ਹਾਲੇ ਤੱਕ ਉਨ੍ਹਾਂ ਸਿਹਤ ਬਾਰੇ ਕੋਈ ਤਾਜ਼ਾ ਬੁਲੇਟਿਨ ਜਾਰੀ ਨਹੀਂ ਕੀਤਾ।

 

 

ਮਈ 2018 ਦੌਰਾਨ ਉਨ੍ਹਾਂ ਨੇ ਆਪਣੇ ਗੁਰਦੇ ਟ੍ਰਾਂਸਪਲਾਂਟ ਕਰਵਾਏ ਸਨ; ਜੋ ਕਿ ਸ਼ੂਗਰ ਰੋਗ ਦੇ ਚੱਲਦਿਆਂ ਖ਼ਰਾਬ ਹੋ ਗਏ ਸਨ। ਹੁਣ ਉਨ੍ਹਾਂ ਨੂੰ ਕੈਂਸਰ ਰੋਗ ਵੀ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley s condition deterioriated Put on ECMO