ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਟਲੀ ਦੀ ਹਾਲਤ ਗੰਭੀਰ, ਰਾਸ਼ਟਰਪਤੀ ਜਾ ਰਹੇ ਮਿਲਣ

ਰਾਸ਼ਟਰਪਤੀ ਰਾਮਨਾਂਥ ਕੋਵਿੰਦ (ਖੱਬੇ) ਅਤੇ ਅਰੁਣ ਜੇਟਲੀ

ਸਾਬਕਾ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਟਲੀ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ। ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਅੱਜ ‘ਏਮਸ’ ’ਚ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲਚਾਲ ਜਾਣਨ ਲਈ ਜਾ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲਾਂ ਹੀ ਸ੍ਰੀ ਜੇਟਲੀ ਦਾ ਹਾਲ–ਚਾਲ ਪੁੱਛ ਆਏ ਹਨ।

 

 

ਸ੍ਰੀ ਜੇਟਲੀ ਨੂੰ ਬੀਤੀ 9 ਅਗਸਤ ਤੋਂ ਸਾਹ ਲੈਣ ਵਿੱਚ ਤਕਲੀਫ਼ ਦੇ ਚੱਲਦਿਆਂ ਉਨ੍ਹਾਂ ਨੂੰ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼’ (AIIMS) ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਲੇ ਹਸਪਤਾਲ ਵੱਲੋਂ ਉਨ੍ਹਾਂ ਦੀ ਤਾਜ਼ਾ ਮੈਡੀਕਲ ਹਾਲਤ ਬਾਰੇ ਕੋਈ ਬੁਲੇਟਿਨ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਤੇ ਉਹ ਆਈਸੀਯੂ (ICU) ’ਚ ਹੀ ਹਨ। ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾ ਰਿਹਾ ਹੈ।

 

 

ਸੂਤਰਾਂ ਮੁਤਾਬਕ ਸ੍ਰੀ ਅਰੁਣ ਜੇਟਲੀ ਦੇ ਫੇਫੜਿਆਂ ਵਿੱਚ ਪਾਣੀ ਜਮ੍ਹਾ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਔਖ ਆ ਰਹੀ ਹੈ। ਇਹੋ ਕਾਰਨ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਜਾ ਰਿਹਾ ਹੈ।

 

 

ਡਾਕਟਰ ਸ੍ਰੀ ਜੇਟਲੀ ਦੇ ਫੇਫੜਿਆਂ ਵਿੱਚੋਂ ਪਾਣੀ ਕੱਢਣ ’ਚ ਲੱਗੇ ਹੋਏ ਹਨ। ਡਾਕਟਰਾਂ ਮੁਤਾਬਕ ਉਨ੍ਹਾਂ ਸਾਫ਼ਟ ਟਿਸ਼ੂ ਸਾਰਕੋਮਾ ਹੋਇਆ ਹੈ; ਜੋ ਇੱਕ ਤਰ੍ਹਾਂ ਦਾ ਕੈਂਸਰ ਰੋਗ ਹੁੰਦਾ ਹੈ। ਇਸੇ ਲਈ ਉਹ ਬਹੁਤ ਜ਼ਿਆਦਾ ਤਕਲੀਫ਼ ਵਿੱਚ ਹਨ।

 

 

ਏਮਸ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਮੁਤਾਬਕ ਸ੍ਰੀ ਜੇਟਲੀ ਨੂੰ ਹੈਮੋਡਾਇਨਾਮਿਕਲੀ ਸਥਿਰ ਦੱਸਿਆ ਗਿਆ ਹੈ। ਮੈਡੀਕਲ ਭਾਸ਼ਾ ਵਿੱਚ ਇਸ ਦਾ ਮਤਲਬ ਹੁੰਦਾ ਹੈ ਕਿ ਮਰੀਜ਼ ਦਾ ਬਲੱਡ–ਪ੍ਰੈਸ਼ਰ ਤੇ ਨਬਜ਼ ਠੀਕ ਕੰਮ ਕਰ ਰਹੇ ਹਨ।
 

 

ਇਸ ਤੋਂ ਇਲਾਵਾ ਸ੍ਰੀ ਜੇਟਲੀ ਸ਼ੂਗਰ ਦੇ ਮਰੀਜ਼ ਵੀ ਹਨ। ਉਨ੍ਹਾਂ ਦੇ ਗੁਰਦੇ ਟ੍ਰਾਂਸਪਲਾਂਟ ਹੋ ਚੁੱਕੇ ਹਨ। ਉਨ੍ਹਾਂ ਪਹਿਲਾਂ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਬੈਰੀਆਟ੍ਰਿਕ ਸਰਜਰੀ ਵੀ ਕਰਵਾਈ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley s condition is serious Prez is going to visit him