ਅਗਲੀ ਕਹਾਣੀ

ਪੂਰੀ ਤਰ੍ਹਾਂ ਵਕਾਲਤ ਨੂੰ ਪ੍ਰਣਾਇਆ ਹੈ ਅਰੁਣ ਜੇਟਲੀ ਦਾ ਪਰਿਵਾਰ

ਪੂਰੀ ਤਰ੍ਹਾਂ ਵਕਾਲਤ ਨੂੰ ਪ੍ਰਣਾਇਆ ਹੈ ਅਰੁਣ ਜੇਟਲੀ ਦਾ ਪਰਿਵਾਰ

ਭਾਰਤ ਦੇ ਸਾਬਕਾ ਵਿੱਤ ਮੰਤਰੀ ਮਰਹੂਮ ਸ੍ਰੀ ਅਰੁਣ ਜੇਟਲੀ ਦਾ ਪਰਿਵਾਰ ਪੂਰੀ ਤਰ੍ਹਾਂ ਵਕਾਲਤ ਨੂੰ ਪ੍ਰਣਾਇਆ ਹੋਇਆ ਹੈ। ਉਨ੍ਹਾਂ ਦੀ ਧੀ ਸੋਨਾਲੀ ਤੇ ਪੁੱਤਰ ਰੋਹਨ ਦੋਵੇਂ ਹੀ ਵਕੀਲ ਹਨ। ਸ੍ਰੀ ਅਰੁਣ ਜੇਟਲੀ ਖ਼ੁਦ ਤਾਂ ਵਕੀਲ ਸਨ ਹੀ, ਉਨ੍ਹਾਂ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਵੀ ਇੱਕ ਵਕੀਲ ਸਨ।

 

 

ਸ੍ਰੀ ਅਰੁਣ ਜੇਟਲੀ ਦਾ ਵਿਆਹ 24 ਮਈ, 1982 ਨੂੰ ਸੰਗੀਤਾ ਜੇਟਲੀ ਨਾਲ ਹੋਇਆ ਸੀ। ਇਸ ਵੇਲੇ ਵਿਦੇਸ਼ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਜੇਟਲੀ ਦੇ ਦੁਖੀ ਪਰਿਵਾਰ ਨਾਲ ਗੱਲਬਾਤ ਕੀਤੀ। ਸ੍ਰੀ ਜੇਟਲੀ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਿਦੇਸ਼ ਦੌਰਾਨ ਅਧਵਾਟੇ ਹੀ ਰੱਦ ਨਾ ਕਰਨ।

 

 

28 ਦਸੰਬਰ, 1952 ਨੂੰ ਜਨਮੇ ਅਰੁਣ ਜੇਟਲੀ ਪਹਿਲਾਂ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਦੇਸ਼ ਦੇ ਰੱਖਿਆ, ਕਾਰਪੋਰੇਟ ਮਾਮਲੇ, ਵਣਜ ਤੇ ਉਦਯੋਗ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਵੀ ਚੁੱਕੇ ਸਨ। ਸਾਲ 2009 ਤੋਂ ਲੈ ਕੇ 2014 ਦੌਰਾਨ ਉਨ੍ਹਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਵੀ ਨਿਭਾਈ।

 

 

ਸ੍ਰੀ ਅਰੁਣ ਜੇਟਲੀ ਕਿੱਤੇ ਵਜੋਂ ਵਕੀਲ ਸਨ ਤੇ ਉਹ ਭਾਰਤੀ ਸੁਪਰੀਮ ਕੋਰਟ ਵਿੱਚ ਵਕਾਲਤ ਕਰਦੇ ਰਹੇ ਹਨ। ਇਸ ਸਾਲ ਉਨ੍ਹਾਂ ਸਿਹਤ ਕਾਰਨਾਂ ਕਰ ਕੇ ਮੋਦੀ ਕੈਬਿਨੇਟ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਸੀ। ਇਸੇ ਲਈ ਉਨਾਂ ਨੇ ਲੋਕ ਸਭਾ ਚੋਣ ਵੀ ਨਹੀਂ ਲੜੀ ਸੀ।

 

 

ਸ੍ਰੀ ਜੇਟਲੀ ਦੀ ਮਾਂ ਦਾ ਨਾਂਅ ਰਤਨ ਪ੍ਰਭਾ ਸੀ। ਸ੍ਰੀ ਜੇਟਲੀ ਦੀ ਮੁਢਲੀ ਸਿੱਖਿਆ ਦਿੱਲੀ ਦੇ ਸੇਂਟ ਜ਼ੇਵੀਅਰ’ਜ਼ ਸਕੂਲ ‘ਚ 1957 ਤੋਂ 1969 ਦੌਰਾਨ ਹੋਈ।  ਉਨ੍ਹਾਂ 1973 ‘ਚ ਦਿੱਲੀ ਦੇ ਸ੍ਰੀ ਰਾਮ ਕਾਲਜ ਆੱਫ਼ ਕਾਮਰਸ ਤੋਂ ਬੀਕਾੱਮ ਕੀਤੀ।। ਫਿਰ 1977 ’ਚ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਵੀ ਹਾਸਲ ਕੀਤੀ।

 

 

ਸ੍ਰੀ ਜੇਟਲੀ ਦਿੱਲੀ ਯੂਨੀਵਰਸਿਟੀ ’ਚ ਸਾਲ 1974 ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP)  ਦੇ ਪ੍ਰਧਾਨ ਵੀ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley s Family is fully dedicated to Advocacy