ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣ ਜੇਤਲੀ ਦੀ ਸ਼ਰਧਾਂਜਲੀ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੇ ਵੱਡੇ ਨੇਤਾ ਪਹੁੰਚੇ

 

ਭਾਰਤੀ ਜਨਤਾ ਪਾਰਟੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਲਈ ਅੱਜ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਹੈ। ਇਹ ਸ਼ਰਧਾਂਜਲੀ ਸਭਾ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਮੀਂ 4 ਵਜੇ ਤੋਂ ਜਾਰੀ ਹੈ।

 

ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਇੱਥੇ ਮੌਜੂਦ ਹਨ। ਪ੍ਰੋਗਰਾਮ ਵਿੱਚ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵੀ ਮੌਜੂਦ ਸਨ। ਦੱਸ ਦੇਈਏ ਕਿ ਜੇਤਲੀ ਦੀ ਲੰਬੀ ਬਿਮਾਰੀ ਤੋਂ ਬਾਅਦ 24 ਅਗਸਤ ਨੂੰ ਮੌਤ ਹੋ ਗਈ ਸੀ। ਉਹ 66 ਸਾਲਾਂ ਦੇ ਸਨ ਅਤੇ ਉਨ੍ਹਾਂ ਨੇ ਏਮਜ਼, ਦਿੱਲੀ ਵਿੱਚ ਆਖ਼ਰੀ ਸਾਹ ਲਏ।

 

ਸ਼ਰਧਾਂਜਲੀ ਸਮਾਗਮ 'ਚ ਜੇਤਲੀ 'ਤੇ ਬਣੀ ਸ਼ਾਰਟ ਫ਼ਿਲਮ ਦਿਖਾਈ

 

ਸ਼ਰਧਾਂਜਲੀ ਸਮਾਗਮ 'ਚ ਜੇਤਲੀ 'ਤੇ ਬਣੀ ਸ਼ਾਰਟ ਫ਼ਿਲਮ ਦਿਖਾਈ ਗਈ। ਇਸ ਵਿੱਚ ਜੇਤਲੀ ਦੇ ਭਾਸ਼ਣਾਂ ਦੀਆਂ ਕਈ ਝਲਕੀਆਂ ਵੇਖਣ ਨੂੰ ਮਿਲੀਆਂ। ਫ਼ਿਲਮ ਵਿੱਚ ਦੇਸ਼ ਦੇ ਕਈ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਜੇਤਲੀ ਦਾ ਰੁਖ਼ ਦਿਖਾਇਆ ਗਿਆ।

 

'ਕਦੇ ਨਹੀਂ ਸੋਚਿਆ ਸੀ ਕਿ ਅਸੀਂ ਜੇਤਲੀ ਜੀ ਨੂੰ ਗੁਆ ਦੇਵਾਂਗੇ'
 

ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਬਸਪਾ ਨੇ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ- ਕਦੇ ਨਹੀਂ ਸੋਚਿਆ ਸੀ ਕਿ ਅਸੀਂ ਜੇਤਲੀ ਜੀ ਨੂੰ ਕਦੇ ਗੁਆ ਦੇਵਾਂਗੇ। ਉਸ ਦੀ ਮੌਤ ਦੀ ਖ਼ਬਰ ‘ਤੇ ਵਿਸ਼ਵਾਸ ਨਹੀਂ ਹੋਇਆ। ਜੇਤਲੀ ਜੀ ਦੀ ਯਾਦ ਨੂੰ ਹਮੇਸ਼ਾ ਦਿਲ ਵਿੱਚ ਰੱਖਣਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley tribute meeting big leaders of BJP arrived including PM Modi