ਅਰੁਣਾਚਲ ਪ੍ਰਦੇਸ਼ ਚ 500 ਨਕਾਬਪੋਸ਼ ਹਥਿਆਰਬੰਦ ਲੋਕਾਂ ਨੇ ਚੋਣ ਅਧਿਕਾਰੀਆਂ ਤੇ ਹਮਲੇ ਕਰਕੇ ਕਈ ਈਵੀਐਮ ਮਸ਼ੀਨਾਂ ਲੁੱਟ ਲਈਆਂ ਅਤੇ ਫਰਾਰ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਰੀਡੋ ਤਾਰਕ ਨੇ ਬੁੱਧਵਾਰ ਨੂੰ ਕਿਹਾ ਕਿ ਘਟਨਾ ਐਤਵਾਰ ਰਾਤ ਦੀ ਹੈ ਜਦੋਂ ਚੋਣ ਅਫ਼ਸਰਾਂ ਦੀ ਇਕ ਟੀਮ ਕੋਲੋਰਿਆਂਗ ਚ ਮੁੜ ਵੋਟਿੰਗ ਲਈ ਜਾ ਰਹੀ ਸੀ।
ਉਨ੍ਹਾਂ ਦਸਿਆ ਕਿ ਸੰਘਣੇ ਜੰਗਲ ਹੋਣ ਕਾਰਨ ਸੰਨ੍ਹ ਲਾ ਕੇ ਬੈਠੇ ਹਮਲਾਵਰਾਂ ਨੇ ਉਨ੍ਹਾਂ ਦੇ ਕਾਫਲੇ ਤੇ ਹਮਲਾ ਕਰਕੇ ਰੋਕ ਲਿਆ ਤੇ ਫਾਇਰਿੰਗ ਕਰਕੇ ਈਵੀਐਮ ਲੁੱਟ ਲਈ। ਸੂਬੇ ਦੇ ਪੁਲਿਸ ਮੁਖੀ ਸੁਨੀਲ ਗਰਗ ਨੇ ਦਸਿਆ ਕਿ ਇਸ ਘਟਨਾ ਚ ਕੋਈ ਵੀ ਚੋਣ ਅਫ਼ਸਰ ਜ਼ਖਮੀ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਕੋਲੋਰਿਆਂਗ ਚ ਅਪ੍ਰੈਲ ਚ ਹੋਈਆਂ ਚੋਣਾਂ ਦੌਰਾਨ ਗੜਬੜੀ ਹੋਣ ਦੀ ਸ਼ਿਕਾਇਤ ਮਿਲਣ ਮਗਰੋਂ ਮੰਗਲਵਾਰ ਨੂੰ ਮੁੜ ਵੋਟਾਂ ਪੈਣੀਆਂ ਸਨ।
.