ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣਾਚਲ ਪ੍ਰਦੇਸ਼ `ਚ ਬਣੇਗੀ ਮੋਗਾ ਦੇ ਸ਼ਹੀਦ ਫ਼ੌਜੀ ਜਵਾਨ ਦੀ ਯਾਦਗਾਰ

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਵੀਰਵਾਰ ਨੂੰ ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦਗਾਰ `ਤੇ ਸ਼ਰਧਾ ਦੇ ਫੁੱਲ

ਅਰੁਣਾਚਲ ਪ੍ਰਦੇਸ਼ ਸਰਕਾਰ ਨੇ 1962 ਦੀ ਜੰਗ ਦੇ ਸ਼ਹੀਦ ਨਾਇਕ ਅਤੇ ਪਰਮ ਵੀਰ ਚੱਕਰ ਜੇਤੂ ਸੂਬੇਦਾਰ ਜੋਗਿੰਦਰ ਸਿੰਘ ਦੀ ਜੰਗੀ ਯਾਦਗਾਰ ਬੂਮ ਲਾ `ਚ ਉਸਾਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਇਹ ਐਲਾਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਵੀਰਵਾਰ ਨੂੰ ਤਵਾਂਗ ਨੇੜੇ ਜੰਗੀ-ਨਾਇਕ ਦੀ ਯਾਦਗਾਰ `ਤੇ ਕੀਤਾ। ਉਨ੍ਹਾਂ ਇਸ ਯਾਦਗਾਰ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।


ਸੂਬੇਦਾਰ ਜੋਗਿੰਦਰ ਸਿੰਘ ਨੇ ਬੂਮਲਾ `ਚ ਚੀਨ ਦੀ ਹਮਲਾਵਰ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਸੀ। ਇਹ ਗੱਲ 23 ਅਕਤੂਬਰ, 1962 ਦੀ ਹੈ, ਜਦੋਂ ਉਨ੍ਹਾਂ ਬੂਮ ਲਾ ਵਿਖੇ ਟੌਂਗਪੈਨ ਲਾ `ਚ ਦੋ ਵਾਰ ਚੀਨੀ ਫ਼ੌਜ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਸੀ। ਚੀਨੀ ਫ਼ੌਜ ਤਦ ਭਾਰਤ ਵੱਲ ਵਧਦੀ ਆ ਰਹੀ ਸੀ।  ਚੀਨੀ ਫ਼ੌਜ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ `ਚ ਆਪਣੀ ਹਿਰਾਸਤ `ਚ ਲੈ ਲਿਆ ਸੀ ਤੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ ਸਨ।


26 ਸਤੰਬਰ, 1921 ਨੂੰ ਪੰਜਾਬ ਦੇ ਮੋਗਾ ਜਿ਼ਲ੍ਹੇ ਦੇ ਪਿੰਡ ਮਾਹਲਾ ਕਲਾਂ `ਚ ਜਨਮੇ ਜੋਗਿੰਦਰ ਸਿੰਘ 1936 `ਚ ਬ੍ਰਿਟਿਸ਼ ਭਾਰਤੀ ਫ਼ੌਜ `ਚ ਭਰਤੀ ਹੋਏ ਸਨ ਤੇ ਉਨ੍ਹਾਂ ਸਿੱਖ ਰੈਜਿਮੈਂਟ ਦੀ ਪਹਿਲੀ ਬਟਾਲੀਅਨ `ਚ ਸੇਵਾ ਕੀਤੀ ਸੀ।


ਮੁੱਖ ਮੰਤਰੀ ਸ੍ਰੀ ਪੇਮਾ ਖਾਂਡੂ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੀ ਜਨਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦਾ ਹੈ, ਜੋ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ। ਚੀਨੀ ਫ਼ੌਜ ਵਿਰੁੱਧ ਲੜਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਮਾਨਤਾ ਤੇ ਸਨਮਾਨ ਦੇਣ ਲਈ ਸੂਬਾ ਸਰਕਾਰ ਉਨ੍ਹਾਂ ਦੀ ਇੱਕ ਜੰਗੀ ਯਾਦਗਾਰ ਦੀ ਉਸਾਰੀ ਕਰਵਾਏਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arunachal will build war memorial of Moga born martyr