ਅਗਲੀ ਕਹਾਣੀ

ਆਰੂਸ਼ੀ ਕਾਂਡ: ਤਲਵਾਰ ਜੋੜੀ ਸੁਪਰੀਮ ਕੋਰਟ `ਚ ਮੁੜ ਕਰੇਗੀ ਸੀਬੀਆਈ ਦਾ ਸਾਹਮਣਾ

ਆਰੂਸ਼ੀ ਕਾਂਡ: ਤਲਵਾਰ ਜੋੜੀ ਸੁਪਰੀਮ ਕੋਰਟ `ਚ ਮੁੜ ਕਰੇਗੀ ਸੀਬੀਆਈ ਦਾ ਸਾਹਮਣਾ

ਬਹੁ-ਚਰਚਿਤ ਆਰੂਸ਼ੀ ਕਤਲ ਕਾਂਡ ਦੀ ਫ਼ਾਈਲ ਸੁਪਰੀਮ ਕੋਰਟ `ਚ ਇੱਕ ਵਾਰ ਫਿਰ ਖੁੱਲ੍ਹਣ ਜਾ ਰਹੀ ਹੈ ਕਿਉਂਕਿ ਡੈਂਟਿਸਟ ਜੋੜੀ ਰਾਜੇਸ਼ ਤਲਵਾਰ ਤੇ ਨੁਪੁਰ ਤਲਵਾਰ ਨੂੰ ਬਰੀ ਕਰਨ ਵਿਰੁੱਧ ਚੁਣੌਤੀ ਸਬੰਧੀ ਸੀਬੀਆਈ ਦੀ ਅਪੀਲ ਅੱਜ ਸੁਣਵਾਈ ਲਈ ਪ੍ਰਵਾਨ ਕਰ ਲਈ ਗਈ ਹੈ। ਇਹ ਮਾਮਲਾ ਸਾਲ 2008 ਦੌਰਾਨ ਨੌਇਡਾ `ਚ ਤਲਵਾਰ ਜੋੜੀ ਦੀ ਧੀ ਆਰੂਸ਼ੀ ਤੇ ਘਰੇਲੂ ਨੌਕਰ ਹੇਮਰਾਜ ਦੇ ਕਤਲ ਨਾਲ ਸਬੰਧਤ ਹੈ।


ਸੁਪਰੀਮ ਕੋਰਟ ਨੇ ਆਰੂਸ਼ੀ ਕਾਂਡ `ਚ ਸੀਬੀਆਈ ਦੀ ਅਪੀਲ ਦੀ ਸੁਣਵਾਈ ਹੇਮਰਾਜ ਦੀ ਪਤਨੀ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਨਾਲ ਕਰਨ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਘਰੇਲੂ ਨੌਕਰ ਹੇਮਰਾਜ ਅਗਲੇ ਦਿਨ ਭਾਵ 17 ਮਈ, 2008 ਨੂੰ ਮਰਿਆ ਮਿਲਿਆ ਸੀ।


ਅਦਾਲਤ ਨੇ ਡੈਂਟਿਸਟ ਤਲਵਾਰ ਜੋੜੀ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਪਿਛਲੇ ਵਰ੍ਹੇ ਅਕਤੂਬਰ `ਚ ਰਿਹਾਅ ਕਰ ਦਿੱਤਾ ਗਿਆ ਸੀ।


ਪਿਛਲੇ ਵਰ੍ਹੇ 12 ਅਕਤੂਬਰ ਨੂੰ ਅਲਾਹਾਬਾਦ ਹਾਈ ਕੋਰਟ ਨੇ ਇਹ ਆਖਦਿਆਂ ਤਲਵਾਰ ਜੋੜੀ ਨੂੰ ਬਰੀ ਕਰ ਦਿੱਤਾ ਸੀ ਕਿ ਜਿਹੜੇ ਵੀ ਸਬੂਤ ਪੇਸ਼ ਕੀਤੇ ਗਏ ਹਨ, ਉਨ੍ਹਾਂ ਦੇ ਆਧਾਰ `ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਹਾਈ ਕੋਰਟ ਦੇ ਉਸ ਫੈਸਲੇ ਨਾਲ ਇਸ ਜੋੜੀ `ਤੇ ਪਿਛਲੇ 9 ਸਾਲਾਂ ਦੌਰਾਨ ਪਈ ਮੁਸੀਬਤ ਦਾ ਅੰਤ ਹੋ ਗਿਆ ਸੀ।

ਆਰੂਸ਼ੀ ਕਾਂਡ: ਤਲਵਾਰ ਜੋੜੀ ਸੁਪਰੀਮ ਕੋਰਟ `ਚ ਮੁੜ ਕਰੇਗੀ ਸੀਬੀਆਈ ਦਾ ਸਾਹਮਣਾ

ਇਸੇ ਵਰ੍ਹੇ ਮਾਰਚ ਮਹੀਨੇ ਸੀਬੀਆਈ ਨੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ `ਚ ਚੁਣੌਤੀ ਦੇ ਦਿੱਤੀ ਸੀ। ਸੀਬੀਆਈ ਕੋਲ ਇਹ ਮਾਮਲਾ 1 ਜੂਨ, 2008 ਨੂੰ ਆਇਆ ਸੀ ਤੇ ਪਹਿਲਾਂ-ਪਹਿਲ ਉਸ ਨੇ ਇਸ ਨੂੰ ਅੰਨ੍ਹਾ ਕਤਲ ਕਰਾਰ ਦਿੱਤਾ ਸੀ।


ਫਿਰ 29 ਦਸੰਬਰ, 2008 ਨੂੰ ਸੀਬੀਆਈ ਨੇ ਇਸ ਮਾਮਲੇ ਦੀ ਫ਼ਾਈਲ ਬੰਦ ਕਰਨ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਸੀ ਅਤੇ ਨੌਕਰਾਂ ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਸੀ ਤੇ ਮਾਪਿਆਂ `ਤੇ ਸ਼ੱਕ ਦੀ ਉਂਗਲ਼ ਧਰ ਦਿੱਤੀ ਸੀ।


ਦੋ ਸਾਲ ਤੋਂ ਵੱਧ ਦੇ ਸਮੇਂ ਪਿੱਛੋਂ 9 ਫ਼ਰਵਰੀ, 2011 ਨੂੰ ਸੁਣਵਾਈ ਕਰ ਰਹੀ ਅਦਾਲਤ ਨੇ ਸੀਬੀਆਈ ਦੀ ਰਿਪੋਰਟ `ਤੇ ਗ਼ੋਰ ਕਰਦਿਆਂ ਆਰੂਸ਼ੀ ਦੇ ਮਾਪਿਆਂ ਖਿ਼ਲਾਫ਼ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਕਿਹਾ ਸੀ।


26 ਨਵੰਬਰ, 2013 ਨੂੰ ਰਾਜੇਸ਼ ਤੇ ਨੁਪੁਰ ਤਲਵਾਰ ਨੂੰ ਦੋਹਰੇ ਕਤਲ ਲਈ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਤੇ ਗ਼ਾਜ਼ੀਆਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arushi Murder Talwar couple have to face again CBI in Supreme Court