ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਕੀਤਾ ਖੁਸ਼, ਦਿੱਤਾ ਇਕ ਹੋਰ ਵੱਡਾ ਤੋਹਫਾ

ਦਿੱਲੀ ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਜਲ ਬੋਰਡ ਦੇ ਖਪਤਕਾਰਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ। ਕੇਜਰੀਵਾਲ ਨੇ ਹੁਣ ਤੱਕ ਦੇ ਸਾਰੇ ਬਕਾਇਆ ਬਿੱਲ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਜਲ ਬੋਰਡ ਦੇ ਰਿਕਾਰਡ ਸਾਫ਼ ਕਰਨ ਲਈ ਬਕਾਏ ਮੁਆਫ਼ ਕਰਨ ਦੀ ਯੋਜਨਾ ਦਾ ਐਲਾਨ ਕਰ ਰਹੇ ਹਨ। ਇਸ ਚੋਂ ਬਿੱਲ ਮੁਆਫੀ ਚ ਕੁਝ ਬਕਾਇਆ ਖਪਤਕਾਰਾਂ ਦੇ ਕਾਰਨ ਹਨ ਪਰ ਕੁਝ ਗਲਤ ਬਿਲਿੰਗ ਦੇ ਕਾਰਨ ਵੀ ਹਨ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਤੇ ਪਾਣੀ ਦੇ ਮੀਟਰ ਲਗਾਉਣ ਦਾ ਖੁੱਲ੍ਹਾ ਸੱਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਉਹ ਖਪਤਕਾਰ ਜਿਨ੍ਹਾਂ ਨੇ 30 ਨਵੰਬਰ ਤੋਂ ਪਹਿਲਾਂ ਮੀਟਰ ਲਗਾਏ ਹਨ ਉਨ੍ਹਾਂ ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ।

ਜਾਣਕਾਰੀ ਅਨੁਸਾਰ ਘਰੇਲੂ ਖਪਤਕਾਰਾਂ 'ਤੇ ਕੁੱਲ 2500 ਕਰੋੜ ਰੁਪਏ ਅਤੇ ਵਣਜ (ਵਪਾਰਕ) ਦਾ 1500 ਕਰੋੜ ਰੁਪਏ ਬਕਾਇਆ ਹੈ। ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ਇਸ ਯੋਜਨਾ ਨਾਲ ਸਰਕਾਰ ਨੂੰ 600 ਕਰੋੜ ਦਾ ਫਾਇਦਾ ਮਿਲੇਗਾ।

ਇਸ ਯੋਜਨਾ ਦੇ ਤਹਿਤ ਦੇਰ ਨਾਲ ਅਦਾਇਗੀ ਸਰਚਾਰਜ ਨੂੰ 31 ਮਾਰਚ ਤੱਕ ਮੁਆਫ ਕੀਤਾ ਜਾਵੇਗਾ ਪਰ ਅਸਲ ਬਿੱਲ ਨੂੰ ਕਲੋਨੀ ਦੀ ਸ਼੍ਰੇਣੀ ਮੁਤਾਬਕ ਛੋਟ ਦਿੱਤੀ ਜਾਵੇਗੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਦਿੱਲੀ ਵਿਚ ਕਲੋਨੀਆਂ ਨੂੰ ਏ ਤੋਂ ਐਚ ਤੱਕ ਦੀਆਂ ਕੁੱਲ 8 ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਇਸ ਦੇ ਕੁਲ 23.73 ਲੱਖ ਗਾਹਕ ਹਨ। ਇਸ ਯੋਜਨਾ ਦਾ ਲਾਭ 13.5 ਲੱਖ ਨੂੰ ਮਿਲੇਗਾ।

ਇਸ ਤਰ੍ਹਾਂ ਦੀਆਂ ਦਿੱਤੀ ਛੋਟ

ਏ ਅਤੇ ਬੀ ਸ਼੍ਰੇਣੀਆਂ ਵਿੱਚ ਲਿਆਉਣ ਵਾਲਾ ਸਰਚਾਰਜ ਪੂਰੀ ਤਰ੍ਹਾਂ ਮੁਆਫ ਹੋ ਗਿਆ ਹੈ। ਅਸਲ ਬਿੱਲ 'ਤੇ 25 ਪ੍ਰਤੀਸ਼ਤ ਦੀ ਛੂਟ।

ਸੀ ਸ਼੍ਰੇਣੀ ਚ ਲੇਟ ਸਰਚਾਰਜ ਪੂਰੀ ਤਰ੍ਹਾਂ ਮੁਆਫ। ਮੂਲ ਬਿੱਲ 'ਤੇ 50 ਪ੍ਰਤੀਸ਼ਤ ਦੀ ਰਾਹਤ ।

ਡੀ ਸ਼੍ਰੇਣੀ ਵਿਚ ਲੇਟ ਸਰਚਾਰਜ ਪੂਰਾ ਮੁਆਫ। ਅਸਲ ਬਿੱਲ 'ਤੇ 75% ਰਾਹਤ।

ਈ ਐਫ ਜੀ ਐਚ ਸ਼੍ਰੇਣੀ ਚ ਲੇਟ ਸਰਚਾਰਜ ਪੂਰਾ ਮੁਆਫ। ਮੂਲ ਬਿੱਲ ਵੀ ਪੂਰਾ ਮੁਆਫ।

ਵਪਾਰਕ ਕਨੈਕਸ਼ਨ ਵਿੱਚ ਸਿਰਫ ਲੇਟ ਸਰਚਾਰਜ ਮੁਆਫ ਕੀਤਾ। ਮੂਲ ਬਿੱਲ ਦਾ ਪੂਰਾ ਭੁਗਤਾਨ ਕਰਨਾ ਪਏਗਾ। ਮੂਲ ਬਿੱਲ 3 ਕਿਸ਼ਤਾਂ ਵਿਚ ਜਮ੍ਹਾ ਕੀਤਾ ਜਾ ਸਕਦਾ ਹੈ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਹਾਲਾਂਕਿ ਇਹ ਲਾਭ ਸਿਰਫ ਤਾਂ ਹੀ ਮਿਲੇਗਾ ਜਦੋਂ ਮੀਟਰ ਕੰਮ ਕਰਦਾ ਹੋਵੇਗਾ। ਜੇ ਨਹੀਂ ਤਾਂ 30 ਨਵੰਬਰ 2019 ਤਕ ਮੀਟਰ ਲਗਵਾਓ। ਸਾਰੇ ਬਿੱਲਾਂ ਵਿਚ ਇਹ ਮੁਆਫੀ 31 ਮਾਰਚ 2019 ਤਕ ਦੇ ਬਿੱਲ 'ਤੇ ਮਿਲੇਗੀ, ਸਿਰਫ ਉਸਨੂੰ ਜਿਸਦਾ ਮੀਟਰ ਚੱਲਦਾ ਹੋਵੇਗਾ ਜਾਂ ਇਹ 30 ਨਵੰਬਰ ਤੱਕ ਚਾਲੂ ਹੋ ਜਾਵੇਗਾ।

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal also waived outstanding djb water bills