ਮੁਜ਼ੱਫਰਪੁਰ ਬਲਾਕਤਾਰ ਕਾਂਡ ਦੇ ਵਿਰੋਧ `ਚ ਸ਼ਨੀਵਾਰ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਸਫਲ ਬਣਾਉਣ ਲਈ ਰਾਜਦ ਆਗੂ ਤੇਜਸਵੀ ਯਾਦਵ ਦੀ ਅਪੀਲ `ਤੇ ਆਮ ਆਦਮੀ ਪਾਰਟੀ (ਆਪ) ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਜੰਤਰ ਮੰਤਰ ਪਹੁੰਚਣ ਦੀ ਅਪੀਲ ਕੀਤੀ ਹੈ।
ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਅਪੀਲ ਹੈ ਕਿ ਸਾਡੀਆਂ ਭੈਣਾਂ-ਧੀਆਂ ਦੀ ਸੁਰੱਖਿਆ ਲਈ ਸ਼ਨੀਵਾਰ ਨੂੰ ਜੰਤਰ ਮੰਤਰ `ਤੇ ਸ਼ਾਮ ਪੰਜ ਵਜੇ ਜ਼ਰੂਰ ਆਓ। ਕੇਜਰੀਵਾਲ ਨੇ ਖੁਦ ਇਸ ਧਰਨੇ `ਚ ਸ਼ਾਮਲ ਹੋਣ ਦੀ ਸਹਿਮਤੀ ਪਹਿਲਾਂ ਹੀ ਦੇ ਦਿੱਤੀ ਹੈ।
ਭਾਰਤ ਮਾਤਾ ਦੀਆਂ ਬੇਟੀਆਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਜੰਤਰ ਮੰਤਰੀ `ਤੇ ਰਾਜਦ ਵੱਲੋਂ ਆਯੋਜਿਤ ਧਰਨਾ ਪ੍ਰਦਰਸ਼ਨ `ਚ ਤੇਜਸਵੀ ਅਤੇ ਕੇਜਰੀਵਾਲ ਦੇ ਨਾਲ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਣਗੇ। ਇਸ ਦੌਰਾਨ ਪ੍ਰਦਰਸ਼ਨ ਦੇ ਬਾਅਮ ਮੁਜ਼ੱਫਰਪੁਰ ਸਮੂਹਿਕ ਬਲਾਤਕਾਰ ਕਾਂਡ ਦੀਆਂ ਪੀੜਤ ਬੱਚੀਆਂ ਨੂੰ ਨਿਆਂ ਦਿਉਣ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਵੀ ਕੀਤਾ ਜਾਵੇਗਾ।
ਕੇਜਰੀਵਾਲ ਤੋਂ ਪਹਿਲਾਂ ਤੇਜਸਵੀ ਨੇ ਸ਼ਨੀਵਾਰ ਸਵੇਰੇ ਦਿੱਲੀ ਵਾਲਿਆਂ ਨੂੰ ਪ੍ਰਦਰਸ਼ਨ `ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਦਿੱਲੀ ਵਾਲੇ ਅੱਜ ਸ਼ਾਮ ਨੂੰ ਯੰਤਰ ਮੰਤਰੀ ਜ਼ਰੂਰ ਇਕੱਠੇ ਹੋਣ।