ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦਿੱਲੀ 'ਚ ਮੁਫਤ ਬਿਜਲੀ ਤੇ ਪਾਣੀ ਦਾ ਵਿਰੋਧ ਕਰ ਰਹੀ ਹੈ : ਅਰਵਿੰਦ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦਿੱਲੀ 'ਚ ਮੁਫਤ ਬਿਜਲੀ, ਪਾਣੀ, ਸਿੱਖਿਆ, ਦਵਾਈ, ਬੱਸ ਸਫਰ ਦਾ ਵਿਰੋਧ ਕਰ ਰਹੀ ਹੈ। ਅਸੀਂ ਭ੍ਰਿਸ਼ਟਾਚਾਰ ਦੇ ਪੈਸੇ ਬਚਾ ਕੇ ਇਹ ਸਹੂਲਤਾਂ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਹਨ। ਕੇਜਰੀਵਾਲ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਮੇਰਾ ਭਾਜਪਾ ਤੋਂ ਇੱਕ ਸਵਾਲ ਹੈ - ਕੀ ਲੋਕਾਂ ਦਾ ਪੈਸਾ ਚੋਰੀ ਕਰਨਾ ਠੀਕ ਹੈ ਜਾਂ ਚੋਰੀ ਨੂੰ ਰੋਕਣਾ ਅਤੇ ਉਸ ਪੈਸੇ ਨਾਲ ਜਨਤਾ ਨੂੰ ਮੁਫਤ ਸਹੂਲਤਾਂ ਦੇਣਾ ਠੀਕ ਹੈ?
 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਸ ਵਾਰ ਦਿੱਲੀ ਦੇ ਲੋਕ ਕੰਮ 'ਤੇ ਵੋਟ ਪਾਉਣਗੇ। ਮੈਂ ਪਿਛਲੇ 5 ਸਾਲਾਂ ਵਿੱਚ ਕੰਮ ਕੀਤਾ ਹੈ। ਇਸ ਲਈ ਦੂਜੀਆਂ ਪਾਰਟੀਆਂ ਦੇ ਲੋਕ ਵੀ ਮੈਨੂੰ ਵੋਟ ਪਾਉਣ ਜਾ ਰਹੇ ਹਨ। ਉਨ੍ਹਾਂ ਨੇ ਕੱਚੀਆਂ ਕਾਲੋਨੀਆਂ 'ਚ ਰਜਿਸਟਰੀ ਨੂੰ ਜਾਅਲੀ ਦੱਸਿਆ। ਅਰਵਿੰਦ ਕੇਜਰੀਵਾਲ ਕਨਾਟ ਪਲੇਸ ਦੇ ਟਾਊਨ ਹਾਲ 'ਚ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
 

 

ਇਸ ਦੌਰਾਨ ਲੋਕਾਂ ਨੂੰ ਕੇਜਰੀਵਾਲ ਨੇ ਪੁੱਛਿਆ ਕੀ ਤੁਹਾਡੇ ਖੇਤਰ 'ਚ ਕੰਮ ਹੋਇਆ ਹੈ? ਤਾਂ ਲੋਕਾਂ ਨੇ ਆਪਣੇ ਹੱਥ ਖੜ੍ਹੇ ਕਰ ਕੇ ਉਨ੍ਹਾਂ ਦਾ ਸਮਰਥਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਮੈਂ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ।
 

ਸਿੱਖਿਆ, ਸਿਹਤ, ਬਿਜਲੀ, ਸੜਕ ਦਾ ਪਾਣੀ ਸਭ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੇ ਟ੍ਰਿਪਲ ਇੰਜਨ ਵਾਲੀ ਸਰਕਾਰ ਦੇ ਦੋਸ਼ਾਂ 'ਤੇ ਵੀ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਹੈ। ਕੀ ਉੱਥੇ ਬਿਜਲੀ ਮੁਫਤ ਮਿਲਦੀ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal Attack BJP says BJP opposes free electricity Water education medicine bus travel in Delhi