ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਬਣੇ ਦਿੱਲੀ ਦੇ ਮੁੱਖ ਮੰਤਰੀ

ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਬਣੇ ਦਿੱਲੀ ਦੇ ਮੁੱਖ ਮੰਤਰੀ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਮਲੀਲਾ ਮੈਦਾਨ ’ਚ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਦਿੱਲੀ ਦੇ ਲੈਫ਼ਟੀਨੈਂਟ ਗਵਰਨਰ (ਉੱਪ–ਰਾਜਪਾਲ) ਸ੍ਰੀ ਅਨਿਲ ਬੈਜਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਉਨ੍ਹਾਂ ਨਾਲ ਸ੍ਰੀ ਮਨੀਸ਼ ਸਿਸੋਦੀਆ ਨੇ ਵੀ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ।

 

 

ਸ੍ਰੀ ਸਿਸੋਦੀਆ ਤੋਂ ਬਾਅਦ ਸ੍ਰੀ ਸਤਯੇਂਦਰ ਜੈਨ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜੇਂਦਰ ਪਾਲ ਗੌਤਮ ਨੇ ਹਲਫ਼ ਲਿਆ।

 

 

ਸਹੁੰ–ਚੁਕਾਈ ਸਮਾਰੋਹ ਤੋਂ ਪਹਿਲਾਂ ਟਵੀਟ ਕਰਦਿਆਂ ਸ੍ਰੀ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਕਿਹਾ ਸੀ ਕਿ – ‘ਆਪਣੇ ਪੁੱਤਰ ਨੂੰ ਆਸ਼ੀਰਵਾਦ ਦੇਣ ਲਈ ਰਾਮਲੀਲਾ ਮੈਦਾਨ ਜ਼ਰੂਰ ਆਓ।’

 

 

ਦਿੱਲੀ ’ਚ ਇੱਕ ਮੁੱਖ ਮੰਤਰੀ ਦੇ ਤਿੰਨ ਵਾਰ ਸਹੁੰ ਚੁੱਕਣ ਦਾ ਇਹ ਦੂਜਾ ਮੌਕਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵਿੱਚ ਸ਼ੀਲਾ ਦੀਕਸ਼ਿਤ ਨੇ ਤਿੰਨ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।

 

 

ਸ੍ਰੀ ਕੇਜਰੀਵਾਲ ਨੇ ਸਾਲ 2013 ’ਚ ਪਹਿਲੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਫਿਰ ਉਹ 14 ਫ਼ਰਵਰੀ, 2015 ਨੂੰ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ।

 

 

ਦਿੱਲੀ ਵਿਧਾਨ ਸਭਾ ਚੋਣਾਂ ’ਚ ਪਿਛਲੀ ਵਾਰ ਵਾਂਗ ਇਸ ਵਾਰ ਵੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ।

 

 

ਸ੍ਰੀ ਮਨੀਸ਼ ਸਿਸੋਦੀਆ ਹੁਣ ਤੱਕ ਦਿੱਲੀ ਦੇ ਉੱਪ–ਮੁੱਖ ਮੰਤਰੀ ਰਹੇ ਹਨ ਤੇ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਦਾ ਸੱਜਾ–ਹੱਥ ਸਮਝਿਆ ਜਾਂਦਾ ਹੈ। ਪਿਛਲੀ ਸਰਕਾਰ ’ਚ ਸਿੱਖਿਆ ਤੋਂ ਇਲਾਵਾ ਸ੍ਰੀ ਸਿਸੋਦੀਆ ਨੇ ਕਲਾ, ਸਭਿਆਚਾਰ ਤੇ ਭਾਸ਼ਾਵਾਂ ਦੇ ਨਾਲ–ਨਾਲ ਵਿੱਤ, ਯੋਜਨਾ, ਸੈਰ–ਸਪਾਟਾ, ਜ਼ਮੀਨ ਤੇ ਇਮਾਰਤਾਂ, ਚੌਕਸੀ, ਸੇਵਾ, ਮਹਿਲਾ ਤੇ ਬਾਲ ਵਿਕਾਸ ਜਿਹੇ ਅਹਿਮ ਵਿਭਾਗ. ਦੀ ਜ਼ਿੰਮੇਵਾਰੀ ਸੰਭਾਲੀ ਸੀ। ਆਸ ਇਹੋ ਕੀਤੀ ਜਾ ਰਹੀ ਹੈ ਕਿ ਸ੍ਰੀ ਸਿਸੋਦੀਆ ਦੇ ਵਿਭਾਗਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

 

 

ਸ੍ਰੀ ਸਤਯੇਂਦਰ ਜੈਨ ਪਿਛਲੀ ਸਰਕਾਰ ਵਿੱਚ ਸਿਹਤ, ਉਦਯੋਗ, ਬਿਜਲੀ, ਜਨਤਕ ਉਸਾਰੀ ਵਿਭਾਗ, ਗ੍ਰਹਿ ਤੇ ਸ਼ਹਿਰੀ ਵਿਕਾਸ ਦੇ ਵਿਭਾਗਾਂ ਬਾਰੇ ਮੰਤਰੀ ਸਨ ਤੇ ਉਨ੍ਹਾਂ ਕੋਲ ਇਸ ਵਾਰ ਵੀ ਇਹੋ ਵਿਭਾਗ ਰਹਿਣ ਦੀ ਸੰਭਾਵਨਾ ਹੈ।

 

 

ਸ੍ਰੀ ਕੇਜਰੀਵਾਲ ਦੇ ਇੱਕ ਹੋਰ ਵਿਸ਼ਵਾਸਪਾਤਰ ਗੋਪਾਲ ਰਾਏ ਕੋਲ ਆਮ ਪ੍ਰਸ਼ਾਸਨ ਵਿਭਾਗ, ਸਿੰਜਾਈ ਤੇ ਹੜ੍ਹ–ਕੰਟਰੋਲ ਤੇ ਕਿਰਤ ਦੇ ਨਾਲ–ਨਾਲ ਦਿਹਾਤੀ ਵਿਕਾਸ ਵਿਭਾਗ ਸਨ। ਉਹ ਆਮ ਆਦਮੀ ਪਾਰਟੀ ਦੀ ਦਿੱਲੀ ਸੂਬਾ ਇਕਾਈ ਦੇ ਕਨਵੀਨਰ ਵੀ ਹਨ। ਸ੍ਰੀ ਇਮਰਾਨ ਹੁਸੈਨ ਨੂੰ ਪਿਛਲੀ ਸਰਕਾਰ ਵਿੱਚ ਵਾਤਾਵਰਣਕ ਮਾਪਦੰਡ ਲਾਗੂ ਕਰਨ ਦਾ ਸਿਹਰਾ ਜਾਂਦਾ ਹੈ। ਉਹ ਵਾਤਾਵਰਣ, ਵਣ, ਖ਼ੁਰਾਕ ਤੇ ਸਪਲਾਈ ਜਿਹੇ ਵਿਭਾਗ ਸੰਭਾਲ ਚੁੱਕੇ ਹਨ।

 

 

ਸ੍ਰੀ ਰਾਜੇਂਦਰ ਗੌਤਮ ਇੱਕ ਵਕੀਲ ਹਨ, ਜੋ ਸਾਲ 2014 ’ਚ ਆਮ ਆਦਮੀ ਪਾਰਟੀ ’ਚ ਸ਼ਾਮਲਹ ਹੋਏ ਸਨ। ਉਹ ਕੌਮੀ ਕਾਰਜਕਾਰਨੀ ਦੇ ਵੀ ਮੈਂਬਰ ਹਨ। ਉਹ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਗੁਰਦੁਆਰਾ ਚੋਣਾਂ, ਜਲ ਤੇ ਸਹਿਕਾਰੀ ਸੰਮਤੀਆਂ ਦੇ ਰਜਿਸਟਰਾਰ ਦੇ ਨਾਲ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਸਨ।

 

 

ਸ੍ਰੀ ਕੈਲਾਸ਼ ਗਹਿਲੋਤ ਕੋਲ ਪਿਛਲੀ ਸਰਕਾਰ ’ਚ ਟ੍ਰਾਂਸਪੋਰਟ, ਮਾਲ, ਕਾਨੂੰਨ, ਨਿਆਂ ਤੇ ਵਿਧਾਨਕ ਮਾਮਲੇ, ਸੂਚਨਾ ਤੇ ਤਕਨਾਲੋਜੀ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੀ ਜ਼ਿੰਮੇਵਾਰੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal becomes Delhi s Chief Minister 3rd Consecutive Time