ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਵੋਟਰਾਂ ਲਈ ਮੁੱਖ ਮੰਤਰੀ ਲਈ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ

ਦਿੱਲੀ ਦੇ ਵੋਟਰਾਂ ਲਈ ਮੁੱਖ ਮੰਤਰੀ ਲਈ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਦੇ ਅਹੁਦੇ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵੋਟਰਾਂ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਹਨ। ਪਰ ਦਿੱਲੀ ਦੇ ਨਿਵਾਸੀ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਵੱਧ ਨਰਿੰਦਰ ਮੋਦੀ ਨੂੰ ਹੀ ਪਸੰਦ ਕਰਦੇ ਹਨ। ਇਹ ਗੱਲ ਆਈਏਐੱਨਐੱਸ–ਸੀਵੋਟਰ (IANS-C-Voter) ਦਿੱਲੀ ਪੋਲ ਟ੍ਰੈਕਰ ਦੇ ਸਰਵੇਖਣ ਦੌਰਾਨ ਸਾਹਮਣੇ ਆਈ ਹੈ।

 

 

ਦਿੱਲੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਦੋ ਕੁ ਦਿਨ ਪਹਿਲਾਂ ਚਾਰ ਜਨਵਰੀ ਨੂੰ ਵੋਟਰਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਕਿਸ ਨੂੰ ਵੇਖਣਾ ਚਾਹੋਗੇ। ਤਦ ਕੁੱਲ 9 ਵਿਕਲਪਾਂ ’ਚੋਂ 69.5 ਫ਼ੀ ਸਦੀ ਵੋਟਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਹੀ ਆਪਣਾ ਮਨਪਸੰਦ ਮੁੱਖ ਮੰਤਰੀ ਚੁਣਿਆ।

 

 

ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਸ਼ ਵਰਧਨ ਨੂੰ 10.7 ਫ਼ੀ ਸਦੀ ਲੋਕ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ; ਜਦ ਕਿ ਇਸ ਤੋਂ ਬਾਅਦ ਕਾਂਗਰਸ ਦੇ ਅਜੇ ਮਾਕਨ ਦਾ ਨੰਬਰ ਆਉਂਦਾ ਹੈ; ਜਿਨ੍ਹਾਂ ਨੂੰ ਦਿੱਲੀ ਦੇ 7.1 ਫ਼ੀ ਸਦੀ ਵੋਟਰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।

 

 

ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਮਨੋਜ ਤਿਵਾੜੀ ਨੂੰ ਇੱਕ ਫ਼ੀ ਸਦੀ ਅਤੇ ਭਾਜਪਾ ਦੇ ਸੀਨੀਅਰ ਆਗੂ ਜਿਤੇਂਦਰ ਗੁਪਤਾ ਨੂੰ 0.4 ਫ਼ੀ ਸਦੀ ਲੋਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਵੇਖਣਾ ਚਾਹੁੰਦੇ ਹਨ।

 

 

ਭਾਰਤ ਦੇ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਉਮੀਦਵਾਰ ਬਾਰੇ ਪੁੱਛੇ ਜਾਣ ’ਤੇ 62.4 ਫ਼ੀ ਸਦੀ ਲੋਕਾਂ ਨੇ ਨਰਿੰਦਰ ਮੋਦੀ ਨੂੰ ਹੀ ਤਰਜੀਹ ਦਿੱਤੀ। ਦੂਜੇ ਨੰਬਰ ਉੱਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਰਹੇ; ਜਿਨ੍ਹਾਂ ਨੂੰ 8.1 ਫ਼ੀ ਸਦੀ ਲੋਕ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।

 

 

ਇਹ ਸਰਵੇਖਣ ਰਾਸ਼ਟਰੀ ਰਾਜਧਾਨੀ ਦੇ 13,706 ਵੋਟਰਾਂ ਨਾਲ ਗੱਲਬਾਤ ਦੇ ਆਧਾਰ ’ਤੇ ਕੀਤਾ ਗਿਆ। ਚੇਤੇ ਰਹੇ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ 8 ਫ਼ਰਵਰੀ ਨੂੰ ਹੋਵੇਗੀ; ਜਦ ਕਿ ਨਤੀਜੇ 11 ਫ਼ਰਵਰੀ ਨੂੰ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal first choice as Chief Minister for Delhi Voters