ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਹਿੰਸਾ ’ਤੇ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਬੋਲੇ CM ਅਰਵਿੰਦ ਕੇਜਰੀਵਾਲ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਹਿੰਸਾ ਮਾਮਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜਦੋਂ ਉਪਰੋਂ ਹਿੰਸਾ ਨੂੰ ਰੋਕਣ ਦਾ ਹੁਕਮ ਨਹੀਂ ਦਿੱਤਾ ਜਾਂਦਾ ਤਾਂ ਉਹ ਵਿਚਾਰੇ ਕੀ ਕਰਨ।

 

ਉਨ੍ਹਾਂ ਕਿਹਾ ਕਿ ਜੋ ਵੀ ਘਟਨਾਕ੍ਰਮ ਚੱਲ ਰਿਹਾ ਹੈ, ਇਸ ਵਿੱਚ ਦਿੱਲੀ ਪੁਲਿਸ ਦਾ ਕੋਈ ਕਸੂਰ ਨਹੀਂ ਹੈ ਤੁਸੀਂ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਕਹੋਗੇ ਕਿ ਉੱਥੇ ਕੁੱਟਮਾਰ ਹੋਣ ਦਿਓ ਤੇ ਅੰਦਰ ਨਾ ਜਾਓ ਜੇ ਉਹ ਅੰਦਰ ਜਾਵੇਗਾ ਤਾਂ ਉਸਨੂੰ ਮੁਅੱਤਲ ਕਰ ਦੇਣਗੇ।

 

ਦੱਸ ਦੇਈਏ ਕਿ ਵੀਰਵਾਰ ਨੂੰ ਵਿਦਿਆਰਥੀਆਂ ਦਾ ਮਾਰਚ ਜੇਐਨਯੂ ਵਿੱਚ ਹੋਈ ਹਿੰਸਾ ਵਿਰੁੱਧ ਐਚਆਰਡੀ ਮੰਤਰਾਲੇ ਵੱਲ ਜਾ ਰਿਹਾ ਹੈ

 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਉਪਰੋਂ ਆਦੇਸ਼ ਮਿਲਦੇ ਹਨ ਕਿ ਉਹ ਹਿੰਸਾ ਨੂੰ ਰੋਕਣ, ਤਾਂ ਉਹ ਇਸਤੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਰੋਕਦੇ ਹਨ ਜੇ ਉਨ੍ਹਾਂ ਨੂੰ ਹਿੰਸਾ ਹੋਣ ਦੇਣ ਦੇ ਆਦੇਸ਼ ਮਿਲਦੇ ਹਨ ਤੇ ਇਸ ਦੇ ਵਾਪਰਨ ਤੋਂ ਬਾਅਦ ਉਨ੍ਹਾਂ ਨੂੰ ਨਿਕਲਣ ਦਿਓ ਤਾਂ ਉਹ ਹਿੰਸਾ ਤੋਂ ਬਾਅਦ ਅੰਦਰ ਜਾਂਦੇ ਹਨ। ਅੱਜ ਜੇ ਦਿੱਲੀ ਪੁਲਿਸ ਨੂੰ ਹੁਕਮ ਦਿਓ ਸ਼ਹਿਰ ਦਾ ਕਾਨੂੰਨ-ਵਿਵਸਥਾ ਠੀਕ ਕਰਨੀ ਹੈ, ਚੋਰੀ ਤੇ ਬਲਾਤਕਾਰ ਨਹੀਂ ਹੋਣੇ ਚਾਹੀਦੇ। ਉਪਰੋਕਤ ਤੋਂ ਆਦੇਸ਼ ਆਉਂਦੇ ਹਨ ਕਿ ਹਿੰਸਾ ਨਹੀਂ ਰੋਕਣੀ ਤੇ ਕਾਨੂੰਨ ਵਿਵਸਥਾ ਦਰੁਸਤ ਨਹੀਂ ਕਰਨੀ ਹੈ ਤਾਂ ਉਹ ਵਿਚਾਰੇ ਕੀ ਕਰਨਗੇ

 

ਦੱਸ ਦੇਈਏ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 8 ਫਰਵਰੀ ਨੂੰ ਹੋਣੀ ਹੈ ਅਤੇ ਮਤਦਾਨ 11 ਫਰਵਰੀ ਨੂੰ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal speaks on Delhi police action on JNU violence