ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ-ਸਿਓਲ ਵਿਚਾਲੇ ਸਮਝੌਤੇ ਕਰਨ ਕੇਜਰੀਵਾਲ ਜਾਣਗੇ ਦੱਖਣੀ ਕੋਰੀਆ

ਦਿੱਲੀ-ਸਿਓਲ ਵਿਚਾਲੇ ਸਮਝੌਤੇ ਕਰਨ ਕੇਜਰੀਵਾਲ ਜਾਣਗੇ ਦੱਖਣੀ ਕੋਰੀਆ

 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 12 ਸਤੰਬਰ ਤੋਂ ਤਿੰਨ ਦਿਨਾਂ ਦੱਖਣੀ ਕੋਰੀਆ ਦੇ ਦੌਰੇ 'ਤੇ ਜਾਣਗੇ। ਜਿਸ ਦੌਰਾਨ ਵੱਖ-ਵੱਖ ਸਮਝੌਤਿਆਂ' ਤੇ ਦਸਤਖਤ ਕੀਤੇ ਜਾਣਗੇ।

 

ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕੇਜਰੀਵਾਲ ਦਿੱਲੀ ਅਤੇ ਸਿਓਲ ਦੇ ਵਿਚਕਾਰ ਦੋਹਰੇ ਸ਼ਹਿਰ ਸਮਝੌਤੇ ਲਈ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਸਿਓਲ ਦੇ ਮੇਅਰ ਨੇ ਇਹ ਸੱਦਾ ਦਿੱਤਾ ਸੀ। ਪ੍ਰਦੂਸ਼ਣ ਕੰਟਰੋਲ, ਪੀਣ ਵਾਲਾ ਪਾਣੀ, ਜਨਤਕ ਆਵਾਜਾਈ, ਸਿੱਖਿਆ ਅਤੇ ਸ਼ਹਿਰੀ ਵਿਕਾਸ ਸਬੰਧੀ ਸਮਝੌਤੇ 'ਤੇ ਦਸਤਖਤ ਕੀਤੇ ਜਾਣਗੇ।

 

 "ਸੂਤਰਾਂ ਨੇ ਕਿਹਾ ਪਿਛਲੇ ਸਾਲ, ਦਿੱਲੀ ਸਰਕਾਰ ਨੇ ਈ-ਗਵਰਨੈਂਸ, ਆਵਾਜਾਈ, ਜਲਵਾਯੂ ਤਬਦੀਲੀ ਅਤੇ ਸਮਾਰਟ ਸਿਟੀ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਸਿਓਲ ਮੈਟਰੋਪਾਲਿਟਨ ਸਰਕਾਰ ਨਾਲ ਸਮਝੌਤੇ 'ਤੇ ਹਸਤਾਖਰ ਕੀਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arvind kejriwal to visit south korea