ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਰਨ ਬੇਦੀ ’ਤੇ ਆਏ ਫੈਸਲੇ ਕਾਰਨ ਕੇਜਰੀਵਾਲ ਖੁਸ਼

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਮਦਰਾਸ ਹਾਈਕੋਰਟ ਦੇ ਫੈਸਲੇ ਦਾ ਸੁਆਗਤ ਕਰਦਿਆਂ ਖੁਸ਼ੀ ਪ੍ਰਗਟਾਈ ਹੈ। ਫੈਸਲੇ ਚ ਕਿਹਾ ਗਿਆ ਹੈ ਕਿ ਪੁਡੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਕੇਂਦਰ ਸ਼ਾਸਤ ਖੇਤਰ ਦੀ ਚੁਣੀ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ ਚ ਦਖਲਅੰਦਾਜੀ ਨਹੀਂ ਕਰ ਸਕਦੀ ਹੈ।

 

ਇਸ ਫੈਸਲੇ ਤੇ ਖੁ਼ਸ਼ੀ ਪ੍ਰਗਟਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਸੰਵਿਧਾਨ ਚ ਇਹ ਗੱਲ ਸਪੱਸ਼ਟ ਹੈ ਪਰ ਮੋਦੀ ਸਰਕਾਰ ਚੁਣੀ ਗਈ ਗੈਰ-ਭਾਜਪਾ ਸਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਹੈ। ਫੈਸਲੇ ਤੇ ਪ੍ਰਤੀਕਿਰਿਆ ਦਿੰਦਿਆਂ ਕੇਜਰੀਵਾਲ ਨੇ ਬੇਦੀ ਨੂੰ ਮੋਦੀ ਸਰਕਾਰ ਦਾ ਸਿਆਸੀ ਨੁਮਾਇੰਦਾ ਦਸਿਆ।

 

ਕਿਰਨ ਬੇਦੀ ਨੂੰ ਝਟਕਾ ਦਿੰਦਿਆਂ ਮਦਰਾਸ ਹਾਈਕੋਰਟ ਨੇ ਮੰਗਲਵਾਰ ਨੂੰ ਫੈਸਲਾ ਦਿੱਤਾ ਕਿ ਮੰਤਰੀ ਮੰਡਲ ਦੇ ਦੁਆਰਾ ਕੰਮ ਕਰਨ ਵਾਲੀ ਚੁਣੀ ਗਈ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ ਚ ਪ੍ਰਸ਼ਾਸਕ ਦੀ ਦਖ਼ਲਅੰਦਾਜੀ ਦੁਆਰਾ ਉਸ ਨੂੰ ਕਿਨਾਰੇ ਨਹੀਂ ਜਾ ਸਕਦਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arvind-kejriwal-welcomes-madras-hc-decision-on-puducherry-lg-kiran-bedi