ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਯੂਸ਼ਮਾਨ ਯੋਜਨਾ 'ਤੇ ਕੇਂਦਰ ਨੂੰ ਕੇਜਰੀਵਾਲ ਦਾ ਜਵਾਬ

ਸਾਡੇ ਕੋਲ ਤੁਹਾਡੇ ਨਾਲੋਂ 10 ਗੁਣਾ ਵੱਡੀ ਸਿਹਤ ਯੋਜਨਾ: ਅਰਵਿੰਦ ਕੇਜਰੀਵਾਲ

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੂੰ ਇਕ ਪੱਤਰ ਲਿਖਿਆ ਹੈ। 

 

ਆਪਣੀ ਚਿੱਠੀ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਪਹਿਲਾਂ ਹੀ ਇੱਕ ਵਧੀਆ ਸਿਹਤ ਯੋਜਨਾ ਲਾਗੂ ਹੈ। ਇਸ ਸਿਹਤ ਯੋਜਨਾ ਨੂੰ ਬੰਦ ਕਰਨ ਅਤੇ ਦੂਜੀ ਯੋਜਨਾ ਲਾਗੂ ਕਰਨ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋਵੇਗਾ। ਜੇ ਦਿੱਲੀ ਦੀ ਸਿਹਤ ਯੋਜਨਾ ਨੂੰ ਬੰਦ ਕੀਤਾ ਜਾਂਦਾ ਹੈ ਅਤੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਦਿੱਲੀ ਵਾਸੀਆਂ ਉੱਤੇ ਇਸ ਦਾ ਪ੍ਰਭਾਵ ਪਵੇਗਾ। 

 

 

ਅਰਵਿੰਦ ਕੇਜਰੀਵਾਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਡਾ. ਹਰਸ਼ ਵਰਧਨ ਜੀ, ਤੁਹਾਡਾ  ਮਿਤੀ 3 ਜੂਨ 2019 ਨੂੰ ਪੱਤਰ ਮਿਲਿਆ ਜਿਸ ਵਿੱਚ ਤੁਸੀਂ ਦਿੱਲੀ ਸਰਕਾਰ ਤੋਂ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕਰਨ ਲਈ ਕਿਹਾ ਹੈ। 

 

ਮੈਂ ਤੁਹਾਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਦਿੱਲੀ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਬਹੁਤ ਪਹਿਲਾਂ ਤੋਂ ਲਾਗੂ ਹੋ ਚੁੱਕੀ ਹੈ। ਦਿੱਲੀ ਸਰਕਾਰ ਦੀ ਸਿਹਤ ਯੋਜਨਾ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲੋਂ 10 ਗੁਣਾ ਵੱਡੀ ਅਤੇ ਵਿਆਪਕ ਹੈ। ਦਿੱਲੀ ਸਰਕਾਰ ਦੀ ਯੋਜਨਾ  ਵਿੱਚ ਉਹ ਸਾਰੀਆਂ ਗੱਲਾਂ ਹੀ ਤਾਂ ਹਨ ਜੋ ਆਯੂਸ਼ਮਾਨ ਭਾਰਤ ਯੋਜਨਾ ਵਿੱਚ ਹਨ। ਬਲਕਿ ਦਿੱਲੀ ਵਾਸੀਆਂ ਲਈ ਹੋਰ ਵੀ ਢੇਰ ਸਾਰੀਆਂ ਸਹੂਲਤਾਵਾਂ ਹਨ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arvind Kejriwal writes to Harsh Vardhan over Ayushman Bharat Yojana