ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਤਕ ਮੋਦੀ PM ਨੇ, ਕਿਸੇ ਵੀ ਧਰਮ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਤੱਕ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਭਾਰਤ ਸਰਕਾਰ ਦਾ ਧਰਮ ਸੰਵਿਧਾਨ ਹੈ ਤੇ ਦੇਸ਼ ਦੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।

 

ਲੋਕ ਸਭਾ ਵਿੱਚ ਸਿਟੀਜ਼ਨਸ਼ਿਪ ਸੋਧ ਬਿੱਲ ‘ਤੇ ਵਿਚਾਰ ਵਟਾਂਦਰੇ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਇਹ ਬਿੱਲ ਲੱਖਾਂ ਕਰੋੜਾਂ ਸ਼ਰਨਾਰਥੀਆਂ ਨੂੰ ਭਾਰਤ ਦੇ ਸਤਿਕਾਰ ਨਾਲ ਸਾਡੇ ਦੇਸ਼ ਆਉਣ ਵਾਲੇ ਲੋਕਾਂ ਵਾਂਗ ਤਸੀਹੇ ਨਰਕ ਤੋਂ ਮੁਕਤ ਕਰਨ ਦਾ ਸਾਧਨ ਬਣਨ ਜਾ ਰਿਹਾ ਹੈ, ਉਨ੍ਹਾਂ ਨੂੰ ਨਾਗਰਿਕਤਾ ਮਿਲੇਗੀ।

 

ਸ਼ਾਹ ਨੇ ਕਿਹਾ ਕਿ ਐਨਆਰਸੀ ਦੇਸ਼ ਚ ਆਵੇਗh ਤੇ ਜਦੋਂ ਐਨਆਰਸੀ ਆਵੇਗh, ਇਕ ਵੀ ਘੁਸਪੈਠੀਏ ਨਹੀਂ ਬਚ ਸਕੇਗਾ। ਕੋਈ ਵੀ ਰੋਹਿੰਗਿਆ ਕਦੇ ਸਵੀਕਾਰਿਆ ਨਹੀਂ ਜਾਵੇਗਾ। ਇਸ ਬਿੱਲ ਚ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ, ਜੋ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਧਾਰਮਿਕ ਅਤਿਆਚਾਰਾਂ ਕਾਰਨ ਭਾਰਤ ਆਏ ਸਨ, ਨੂੰ ਭਾਰਤੀ ਨਾਗਰਿਕਤਾ ਲਈ ਬਿਨੈ ਕਰਨ ਦੇ ਯੋਗ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ।

 

ਵਿਰੋਧੀ ਧਿਰ ਦੇ ਮੈਂਬਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਰੱਦ ਕਰਦਿਆਂ ਸ਼ਾਹ ਨੇ ਕਿਹਾ, "ਮੈਂ ਸਦਨ ਦੇ ਜ਼ਰੀਏ ਪੂਰੇ ਦੇਸ਼ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਹ ਬਿਲ ਕਿਤੇ ਵੀ ਗੈਰ-ਸੰਵਿਧਾਨਕ ਨਹੀਂ ਹੈ ਤੇ ਸੰਵਿਧਾਨ ਦੇ ਆਰਟੀਕਲ 14 ਦੀ ਉਲੰਘਣਾ ਨਹੀਂ ਕਰਦਾ ਹੈ।"

 

ਉਨ੍ਹਾਂ ਕਿਹਾ ਕਿ ਇਹ ਬਿਲ ਕਿਸੇ ਧਰਮ ਨਾਲ ਪੱਖਪਾਤੀ ਨਹੀਂ ਹੈ। ਤਿੰਨ ਦੇਸ਼ਾਂ ਦੇ ਅੰਦਰ ਦੱਬੇ-ਕੁਚਲੇ ਘੱਟ ਗਿਣਤੀਆਂ ਲਈ ਜਿਹੜੇ ਸ਼ਰਨਾਰਥੀ ਹਨ, ਘੁਸਪੈਠੀਏ ਨਹੀਂ। ਉਨ੍ਹਾਂ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਜੇ ਇਸ ਦੇਸ਼ ਦੀ ਵੰਡ ਧਰਮ ਦੇ ਅਧਾਰ ‘ਤੇ ਨਹੀਂ ਹੁੰਦੀ ਤਾਂ ਮੈਨੂੰ ਕੋਈ ਬਿੱਲ ਨਹੀਂ ਲਿਆਉਣਾ ਪੈਂਦਾ।

 

ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਦੇਸ਼ ਦੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਇਹ ਸਰਕਾਰ ਸਾਰਿਆਂ ਨੂੰ ਸਨਮਾਨ ਅਤੇ ਸੁਰੱਖਿਆ ਦੇਣ ਲਈ ਵਚਨਬੱਧ ਹੈ। ਜਦੋਂ ਤੱਕ ਮੋਦੀ ਪ੍ਰਧਾਨ ਮੰਤਰੀ ਹਨ, ਸੰਵਿਧਾਨ ਸਰਕਾਰ ਦਾ ਧਰਮ ਹੈ।

 

ਸਾ਼ਹ ਦੇ ਦਿੱਤੇ ਅੰਕੜੇ-

 

ਉਨ੍ਹਾਂ ਕਿਹਾ ਕਿ 1947 ਵਿਚ ਪਾਕਿਸਤਾਨ ਚ ਘੱਟ ਗਿਣਤੀਆਂ ਦੀ ਆਬਾਦੀ 23 ਫੀਸਦ ਸੀ। ਇਹ 2011 ਚ 23 ਫੀਸਦ ਤੋਂ ਘਟ ਕੇ 3.7 ਫੀਸਦ ਹੋ ਗਈ। ਬੰਗਲਾਦੇਸ਼ ਚ ਘੱਟ ਗਿਣਤੀਆਂ ਦੀ ਆਬਾਦੀ 1947 ਵਿੱਚ 22 ਫੀਸਦ ਸੀ ਜੋ ਕਿ 2011 ਚ ਘਟ ਕੇ 7.8 ਫੀਸਦ ਹੋ ਗਈ।

 

ਸ਼ਾਹ ਨੇ ਕਿਹਾ ਕਿ 1951 ਚ ਭਾਰਤ ਚ 84 ਫੀਸਦ ਹਿੰਦੂ ਸਨ, ਜੋ ਕਿ ਸਾਲ 2011 ਚ 79 ਫੀਸਦ ਰਹਿ ਗਏ ਜਦੋਂਕਿ 1951 ਚ ਭਾਰਤ ਚ 9.8 ਫੀਸਦ ਮੁਸਲਮਾਨ ਸਨ ਜੋ ਕਿ ਸਾਲ 2011 ਚ 14.8 ਫੀਸਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਲਈ ਇਹ ਕਹਿਣਾ ਗਲਤ ਹੈ ਕਿ ਭਾਰਤ ਚ ਧਰਮ ਦੇ ਅਧਾਰ ’ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਅਧਾਰ ‘ਤੇ ਕੋਈ ਵਿਤਕਰਾ ਨਾ ਹੋ ਰਿਹਾ ਹੈ ਤੇ ਨਾ ਹੀ ਅੱਗੇ ਹੋਵੇਗਾ।

 

ਉਨ੍ਹਾਂ ਕਿਹਾ, ‘ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਦੇਸ਼ ਚ ਕਿਸੇ ਵੀ ਸ਼ਰਨਾਰਥੀ ਨੀਤੀ ਦੀ ਲੋੜ ਨਹੀਂ ਹੈ। ਭਾਰਤ ਚ ਸ਼ਰਨਾਰਥੀਆਂ ਦੀ ਸੁਰੱਖਿਆ ਲਈ ਲੋੜੀਂਦੇ ਕਾਨੂੰਨ ਹਨ।'

 

ਕਾਂਗਰਸ 'ਤੇ ਵਰ੍ਹਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਮੁਹੰਮਦ ਅਲੀ ਜਿਨਾਹ ਦੀ ਜਿਸ ਦੋ-ਰਾਸ਼ਟਰ ਨੀਤੀ ਬਾਰੇ ਗੱਲ ਕੀਤੀ ਸੀ, ਉਸ ਨੂੰ ਕਾਂਗਰਸ ਨੇ ਕਿਉਂ ਸਵੀਕਾਰਿਆ? ਕਿਉਂ ਨਹੀਂ ਰੋਗਿਆ। ਮਹਾਤਮਾ ਗਾਂਧੀ ਨੇ ਵਿਰੋਧ ਕੀਤਾ ਪਰ ਕਾਂਗਰਸ ਨੇ ਧਰਮ ਦੇ ਅਧਾਰ 'ਤੇ ਦੇਸ਼ ਦੀ ਵੰਡ ਨੂੰ ਸਵੀਕਾਰ ਕਰ ਲਿਆ, ਇਹ ਇਕ ਇਤਿਹਾਸਕ ਸੱਚਾਈ ਹੈ।

 

ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਅਜਿਹੀ ਧਰਮ ਨਿਰਪੱਖ ਪਾਰਟੀ ਹੈ ਜਿਸ ਦੀ ਕੇਰਲਾ ਚ ਭਾਈਵਾਲ ਮੁਸਲਿਮ ਲੀਗ ਹੈ ਅਤੇ ਮਹਾਰਾਸ਼ਟਰ ਚ ਸ਼ਿਵ ਸੈਨਾ ਇਸ ਦੀ ਸਹਿਯੋਗੀ ਹੈ। ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਐਨਆਰਸੀ ਨੂੰ ਅਸਫਲ ਕਰਨ ਦੇ ਵਿਚਾਰ 'ਤੇ ਸ਼ਾਹ ਨੇ ਕਿਹਾ, "ਮੈਂ ਦੁਬਾਰਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਐਨਆਰਸੀ ਲਿਆਵਾਂਗੇ ਤਾਂ ਇਕ ਵੀ ਘੁਸਪੈਠੀਏ ਦੇਸ਼ ਚ ਨਹੀਂ ਬਚੇਗਾ।"

 

ਸ਼ਾਹ ਨੇ ਕਿਹਾ ਕਿ ਸਾਡੀ ਸਥਿਤੀ ਸਪੱਸ਼ਟ ਹੈ ਕਿ ਐਨਆਰਸੀ ਇਸ ਦੇਸ਼ ਚ ਲਾਗੂ ਕੀਤੀ ਜਾਵੇਗੀ। ਸਾਡਾ ਮੈਨੀਫੈਸਟੋ ਇਸ ਦਾ ਪਿਛੋਕੜ ਹੈ। ਸ਼ਾਹ ਨੇ ਕਿਹਾ ਕਿ ਐਨਆਰਸੀ ਅਤੇ ਇਸ ਬਿਲ ਵਿਚਾਲੇ ਕੋਈ ਸਬੰਧ ਨਹੀਂ ਹੈ। ਅਸੀਂ ਉਨ੍ਹਾਂ ਨੂੰ ਜੋ ਵੋਟ ਬੈਂਕ ਲਈ ਘੁਸਪੈਠੀਆਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕਰਦੇ ਹਨ, ਨੂੰ ਸਫਲ ਨਹੀਂ ਹੋਣ ਦਿਆਂਗੇ।

 

ਏਆਈਐਮਆਈਐਮ ਦੇ ਅਸਦੁਦੀਨ ਓਵੈਸੀ ਦੇ ਬਿਆਨ 'ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਨਾਲ ਨਫ਼ਰਤ ਨਹੀਂ ਕਰਦੇ। ਤੁਸੀਂ ਵੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰਿਓ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੇਸ਼ ਚ ਕਿਸੇ ਵੀ ਮੁਸਲਮਾਨ ਦਾ ਇਸ ਬਿਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:As long as Modi is the Prime Minister people of any religion need not fear: Amit Shah