ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮੁਸਲਮਾਨਾਂ ਦੀ ਵਫਾਦਾਰੀ 'ਤੇ ਓਵੈਸੀ ਨੇ ਇਮਰਾਨ ਖਾਨ ਨੂੰ ਦਿੱਤਾ ਕਰਾਰਾ ਜਵਾਬ

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਸੰਸਦ ਮੈ਼ਬਰ ਅਸਦੁਦੀਨ ਓਵੈਸੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬੰਗਲਾਦੇਸ਼ ਦੀ ਝੂਠੀ ਵੀਡੀਓ ਪੋਸਟ ਕਰਨ ਦੇ ਮਾਮਲੇ 'ਚ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਓਵੈਸੀ ਨੇ ਇਮਰਾਨ ਨੂੰ ਨਸੀਹਤ ਦੀ ਦਿੱਤੀ।
 

 

ਓਵੈਸੀ ਨੇ ਹੈਦਰਾਬਾਦ 'ਚ ਕਿਹਾ, "ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੰਗਲਾਦੇਸ਼ ਦੀ ਗਲਤ ਵੀਡੀਓ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਹੀ ਹੈ। ਮਿਸਟਰ ਖਾਨ ਤੁਸੀ ਆਪਣੇ ਦੇਸ਼ ਲਈ ਚਿੰਤਾ ਕਰੋ। ਅਸੀ ਜਿਨਹਾ ਦੀ ਗਲਤ ਥਿਉਰੀ ਨੂੰ ਰੱਦ ਕੀਤਾ ਹੈ। ਸਾਨੂੰ ਭਾਰਤੀ ਮੁਸਲਮਾਨ ਹੋਣ 'ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ।"
 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਸ਼ੁੱਕਰਵਾਰ ਭਾਰਤ ਨੂੰ ਬਦਨਾਮ ਕਰਨ ਦੇ ਚੱਕਰ 'ਚ ਖੁਦ ਫਸ ਗਏ। ਉਨ੍ਹਾਂ ਨੇ ਟਵਿਟਰ 'ਤੇ ਬੰਗਲਾਦੇਸ਼ ਦੀ ਇੱਕ ਪੁਰਾਣੀ ਵੀਡੀਓ ਜਾਰੀ ਕੀਤੀ ਅਤੇ ਇਸ ਨੂੰ ਭਾਰਤ ਦਾ ਦੱਸਿਆ। ਵੀਡੀਓ 'ਚ ਪੁਲਿਸ ਵੱਲੋਂ ਮੁਸਲਿਮ ਨੌਜਵਾਨਾਂ ਨੂੰ ਕੁੱਟਦੇ ਵਿਖਾਇਆ ਗਿਆ ਹੈ। 
 

ਇਮਰਾਨ ਨੇ ਵੀਡੀਓ ਦੇ ਨਾਲ ਲਿਖਿਆ, "ਯੂਪੀ 'ਚ ਮੁਸਲਮਾਨਾਂ ਵਿਰੁੱਧ ਭਾਰਤੀ ਪੁਲਿਸ ਦਾ ਕਹਿਰ।" ਇਸ ਵੀਡੀਓ 'ਚ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਬੇਰਹਿਮੀ ਨਾਲ ਕੁੱਟੇ ਜਾਣ ਦੀ ਘਟਨਾ ਵਿਖਾਈ ਗਈ ਹੈ। ਇਸ ਟਵੀਟ ਦੇ ਕੁੱਝ ਹੀ ਦੇਰ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਟਵਿਟਰ 'ਤੇ ਆਪਣੀ ਬੇਇੱਜਤੀ ਹੁੰਦਿਆਂ ਵੇਖ ਇਮਰਾਨ ਖਾਨ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ।
 

ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਇਮਰਾਨ ਦੇ ਝੂਠੇ ਟਵੀਟ ਦਾ ਜ਼ਿਕਰ ਕਰਦਿਆਂ ਲਿਖਿਆ, "ਫੇਕ ਨਿਊਜ਼ ਟਵੀਟ ਕਰੋ। ਫੜੇ ਜਾਓ ਤਾਂ ਡਿਲੀਟ ਕਰ ਦਿਓ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asaduddin Owaisi attacks on Pakistan PM Imran Khan over his fake video post