ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਨੇ ਸ਼ਿਵ ਸੈਨਾ ਦੇ ਨਾਗਰਿਕ ਸੋਧ ਬਿਲ ਦੀ ਹਮਾਇਤ ਨੂੰ ਦਸਿਆ ‘ਭੰਗੜਾ ਸਿਆਸਤ’

ਨਾਗਰਿਕ ਸੋਧ ਬਿਲ (Citizenship Amendment Bill) ਨੂੰ ਲੈ ਕੇ ਹੰਗਾਮਾ ਜਾਰੀ ਹੈ। ਸੋਮਵਾਰ ਨੂੰ ਲੋਕ ਸਭਾ ਵਿੱਚ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸਿਵਲ ਸੋਧ ਬਿਲ ’ਤੇ ਵਿਚਾਰ ਵਟਾਂਦਰੇ ਦੌਰਾਨ ਇਸ ਦੀ ਇੱਕ ਕਾਪੀ ਪਾੜ ਦਿੱਤੀ। ਉਨ੍ਹਾਂ ਇਸ ਬਿਲ ਨੂੰ ਦੇਸ਼ ਨੂੰ ਵੰਡਣ ਵਾਲੇ ਬਿਲ ਵਜੋਂ ਦੱਸਿਆ। ਅੱਜ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਵੈਸੀ ਨੇ ਭਾਜਪਾ ਸਰਕਾਰ ਅਤੇ ਸ਼ਿਵ ਸੈਨਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਇਸਨੂੰ ਭੰਗੜਾ ਰਾਜਨੀਤੀ ਕਿਹਾ।

 

ਸ਼ਿਵ ਸੈਨਾ ਦੇ ਨਾਗਰਿਕਤਾ ਸੋਧ ਬਿਲ ਦੇ ਹਮਾਇਤ ਦੇਣ 'ਤੇ ਅਸਦੁਦੀਨ ਓਵੈਸੀ ਨੇ ਅੱਜ ਕਿਹਾ, 'ਇਹ ਭੰਗੜਾ ਰਾਜਨੀਤੀ ਹੈ। ਉਹ ਸਾਂਝਾ ਘੱਟੋ ਘੱਟ ਪ੍ਰੋਗਰਾਮ ਚ ਆਪਣੇ ਆਪ ਨੂੰ ਸੈਕਲੂਰ (ਧਰਮ ਨਿਰਪੱਖ) ਕਹਿੰਦੇ ਹਨ। ਇਹ ਬਿਲ ਧਰਮ ਨਿਰਪੱਖਤਾ ਅਤੇ ਆਰਟੀਕਲ 14 ਦੇ ਵਿਰੁੱਧ ਹੈ। ਇਹ ਮੌਕਾਪ੍ਰਸਤੀ ਦੀ ਰਾਜਨੀਤੀ ਹੈ।

 

ਉਨ੍ਹਾਂ ਸੋਮਵਾਰ ਨੂੰ ਕਿਹਾ ਸੀ ਕਿ ਇਸ ਬਿਲ ਪਿੱਛੇ ਭਾਜਪਾ ਦਾ ਹਿੰਦੂ-ਮੁਸਲਿਮ ਏਜੰਡਾ ਹੈ। ਉਨ੍ਹਾਂ ਬਿਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇਕ ਹੋਰ ਵੰਡ ਬਣਨ ਜਾ ਰਹੀ ਹੈ। ਇਹ ਬਿਲ ਸਾਡੇ ਸੰਵਿਧਾਨ ਦੇ ਵਿਰੁੱਧ ਹੈ। ਇਹ ਸਾਡੇ ਆਜ਼ਾਦੀ ਘੁਲਾਟੀਏ ਦਾ ਅਪਮਾਨ ਹੈ। ਮੈਂ ਇਸ ਬਿਲ ਨੂੰ ਪਾੜ ਰਿਹਾ ਹੈ ਕਿਉਂਕਿ ਇਹ ਬਿਲ ਸਾਡੇ ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asaduddin Owaisi said this big thing about Shiv Sena s support on CAB