ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਾਰਾਮ ਬਾਪੂ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਖਿਲਾਫ਼ ਕੀਤੀ ਅਪੀਲ

ਆਸਾਰਾਮ ਬਾਪੂ

ਆਸ਼ਰਮ 'ਚ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਆਸਾਰਾਮ ਬਾਪੂ ਨੇ ਆਪਣੀ ਸਜ਼ਾ ਲਈ ਮੀਡੀਆ ਟ੍ਰਾਈਲ ਨੂੰ ਕਸੂਰਵਾਰ ਠਹਿਰਾਇਆ ਹੈ ਸੋਮਵਾਰ ਨੂੰ ਆਸਾਰਾਮ ਨੇ ਆਪਣੀ ਉਮਰ ਕੈਦ ਦੀ ਸਜ਼ਾ ਦੇ ਖਿਲਾਫ ਅਪੀਲ ਦਾਇਰ ਕਰਕੇ ਉਸਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।​​​​​​​

 

ਆਸਾਰਾਮ ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ, "ਅਸੀਂ ਰਾਜਸਥਾਨ ਹਾਈ ਕੋਰਟ ਵਿੱਚ ਵਿਸ਼ੇਸ਼ ਅਦਾਲਤ ਦੇ ਪੋਕਸੋ ਧਾਰਾ ਦੇ ਤਹਿਤ ਦਿੱਤੀ ਸਜ਼ਾ ਖਿਲਾਫ ਅਪੀਲ ਕੀਤੀ ਹੈ।​​​​​​​ ਜਿਸ 'ਚ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਮੌਤ ਤੱਕ ਜੇਲ ਅੰਦਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ।​​​​​​​"

 

ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਦਾਲਤ (ਪੋਕਸੋ ਐਕਟ) ਨੇ ਆਸਾਰਾਮ ਨੂੰ 25 ਅਪਰੈਲ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ।​​​​​​​ ਆਸਾਰਾਮ 'ਤੇ ਸਾਲ 2013 'ਚ ਜੋਧਪੁਰ ਨੇੜੇ ਮਨਈ ਪਿੰਡ 'ਚ ਨਾਬਾਲਗ ਨਾਲ ਬਲਾਤਕਾਰ ਦਾ ਗੰਭੀਰ ਦੋਸ਼ ਹੈ।​​​​​​​ ਅਦਾਲਤ ਨੇ ਇਸ ਕੇਸ ਵਿਚ ਦੋ ਹੋਰਾਂ ਨੂੰ ਵੀ ਦੋਸ਼ੀ ਕਰਾਰ ਦਿੰਦੇ ਹੋਏ, 20-20 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਦਾ ਜੁਰਮਾਨਾ  ਲਗਾਇਆ ਸੀ।​​​​​​​

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asaram cites trial by media in rape conviction files appeal against life term