ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲਾਤਕਾਰ ਮਾਮਲਾ: ਆਸਾਰਾਮ ਨੂੰ ਹਾਈਕੋਰਟ ਦਾ ਝਟਕਾ

ਬਲਾਤਕਾਰ ਮਾਮਲੇ ਚ ਸਜ਼ਾ ਕੱਟ ਰਹੇ ਆਪੂੰ ਥਾਪੇ ਆਸਾਰਾਮ ਬਾਪੂ (Asaram) ਨੂੰ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ ਹੈ। ਰਾਜਸਥਾਨ ਹਾਈਕੋਰਟ ਨੇ ਆਸਾਰਾਮ ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਚ ਉਸਨੇ ਆਪਣੀ ਸਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਸੀ।

 

ਦੱਸ ਦੇਈਏ ਕਿ ਨਾਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਚ ਦੋਸ਼ੀ ਆਸਾਰਾਮ ਨੂੰ ਜੋਧਪੁਰ ਦੀ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਆਸਾਰਾਮ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੀ ਹਵਾ ਖਾ ਰਿਹਾ ਹੈ।

 

ਇਸੇ ਮਾਮਲੇ ਚ ਬਾਕੀ ਦੋ ਦੋਸ਼ੀਆਂ ਸ਼ਿਲਪੀ ਉਰਫ਼ ਸੰਚਿਤਾ ਗੁਪਤਾ (ਸੇਵਾਦਾਰਨੀ), ਸ਼ਰਦਚੰਦਰ ਉਰਫ਼ ਸ਼ਰਤਚੰਦਰ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਿਵਾ ਉਰਫ਼ ਸਵਾਰਾਮ (ਆਸਾਰਾਮ ਦਾ ਮੁੱਖ ਸੇਵਾਦਾਰ), ਪ੍ਰਕਾਸ਼ ਤ੍ਰਿਵੇਦੀ (ਆਸਾਰਾਮ ਦਾ ਰਸੋਈਆ) ਨੂੰ ਬਰੀ ਕਰ ਦਿੱਤਾ ਸੀ।

 

ਨਾਬਾਲਿਗ ਲੜਕੀ ਦੇ ਪਿਤਾ ਨੇ ਕੋਰਟ ਦੇ ਫੈਸਲਾ ਕੀਤਾ ਸੀ ਸੁਆਗਤ

 

ਫ਼ੈਸਲੇ ਮਗਰੋਂ ਨਾਬਾਲਿਗ ਲੜਕੀ ਦੇ ਪਿਤਾ ਨੇ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਸੀ। ਪਿਤਾ ਨੇ ਕਿਹਾ ਸੀ ਕਿ ਸਾਨੂੰ ਇਨਸਾਫ ਮਿਲਿਆ। ਜਿਨ੍ਹਾਂ ਲੋਕਾਂ ਨੋ ਸਾਡਾ ਸਾਥ ਦਿੱਤਾ, ਉਨ੍ਹਾਂ ਦੇ ਅਸੀਂ ਧੰਨਵਾਦੀ ਹਾਂ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asaram rape case Rajasthan High Court dismisses application for suspension of sentence