ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਆਸਾਰਾਮ ਨੂੰ ਵੀ ਜੇਲ 'ਚੋਂ ਕੱਢ ਕੇ ਐਨਕਾਊਂਟਰ ਕਰ ਦਿੱਤਾ ਜਾਵੇ'

ਆਸਾਰਾਮ ਬਲਾਤਕਾਰ ਮਾਮਲੇ ਚ ਬਲਾਤਕਾਰ ਦੀ ਪੀੜਤਾ ਦੇ ਪਿਤਾ ਨੇ ਤੇਲੰਗਾਨਾ 'ਚ ਲੰਘੇ ਦਿਨੀ ਚਰਚਿਤ ਹੋਏ ਹੈਦਰਾਬਾਦ ਬਲਾਤਕਾਰ ਦੇ ਚਾਰੇ ਮੁਲਜ਼ਮਾਂ ਨੂੰ ਅੱਜ ਸਵੇਰੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ 'ਤੇ ਡਾਢੀ ਖੁਸ਼ੀ ਪ੍ਰਗਟਾਈ ਹੈ। ਪੀੜਤਾ ਦੇ ਪਿਤਾ ਨੇ ਹੈਦਰਾਬਾਦ ਪੁਲਿਸ ਨੂੰ ਸਲਾਮ ਕੀਤਾ ਹੈ ਤੇ ਕਿਹਾ ਕਿ ਬਲਾਤਕਾਰ ਕਰਨ ਵਾਲੇ ਸ਼ੈਤਾਨਾਂ ਦਾ ਇਹੀ ਹਾਲ ਹੋਣਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਤੇਲੰਗਾਨਾ ਪੁਲਿਸ ਮੁਕਾਬਲੇ ਤੋਂ ਅਜਿਹੇ ਸ਼ੈਤਾਨਾਂ ਨੂੰ ਸਬਕ ਮਿਲੇਗਾ ਅਤੇ ਯਕੀਨੀ ਤੌਰ 'ਤੇ ਬਲਾਤਕਾਰ ਦੀਆਂ ਘਟਨਾਵਾਂ 'ਤੇ ਰੋਕ ਵੀ ਲਗੇਗੀ। ਆਸਾਰਾਮ ਜਿਹੇ ਪਾਪੀਆਂ ਨੂੰ ਵੀ ਐਨਕਾਊਂਟਰ 'ਚ ਮਾਰ ਦਿੱਤਾ ਜਾਣਾ ਚਾਹੀਦਾ ਹੈ।
 

ਪੀੜਤਾ ਦੇ ਪਿਤਾ ਨੇ ਜੇਲ੍ਹ ਚ ਸਜ਼ਾ ਕੱਟ ਰਹੇ ਆਸਾਰਾਮ ਬਾਰੇ ਕਿਹਾ, "ਜੇਲ 'ਚ ਬੰਦ ਰਹਿ ਕੇ ਵੀ ਉਹ ਵੀਆਈਪੀ ਟਰੀਟਮੈਂਟ ਲੈ ਰਿਹਾ ਹੈ। ਸਾਰੀਆਂ ਸਹੂਲਤਾਂ ਦੀ ਵਰਤੋਂ ਕਰ ਰਿਹਾ ਹੈ। ਆਸਾਰਾਮ ਲਈ ਜੇਲ ਅਤੇ ਬਾਹਰ ਸੱਭ ਇਕੋ ਜਿਹਾ ਹੈ। ਬਲਾਤਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਤੇਲੰਗਾਨਾ ਪੁਲਿਸ ਨੇ ਬਹੁਤ ਵੱਡਾ ਸੰਦੇਸ਼ ਦਿੱਤਾ ਹੈ। ਇਸ ਨਾਲ ਪੂਰੇ ਦੇਸ਼ 'ਚ ਬਲਾਤਕਾਰੀ ਦੀਆਂ ਘਟਨਾਵਾਂ 'ਚ ਕਮੀ ਆਵੇਗੀ।"
 

 

ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਧੀ ਦਾ ਮਾਮਲਾ ਨਹੀਂ ਹੈ, ਇਹ ਘਰ-ਘਰ ਦਾ ਮਾਮਲਾ ਹੈ। ਜਿੱਥੇ ਕਿਤੇ ਵੀ ਬੇਟੀਆਂ ਹਨ, ਉਸ ਘਰ ਦੇ ਹਰੇਕ ਮੈਂਬਰ 'ਚ ਇੱਕ ਡਰ ਬਣਿਆ ਰਹਿੰਦਾ ਹੈ। ਤੇਲੰਗਾਨਾ ਪੁਲਿਸ ਨੇ ਉਸ ਡਰ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। ਹੁਣ ਜੇ ਕਦੇ ਵੀ ਬਲਾਤਕਾਰ ਦੀ ਘਟਨਾ ਹੁੰਦੀ ਹੈ ਤਾਂ ਮੁਲਜ਼ਮ ਦੇ ਨਾਲ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ। ਉਸ ਨੂੰ ਤੁਰੰਤ ਮੌਤ ਦੇ ਘਾਟ ਉਤਾਰ ਦਿੱਤਾ ਜਾਣਾ ਚਾਹੀਦਾ ਹੈ।
 

ਜ਼ਿਕਰਯੋਗ ਹੈ ਕਿ ਆਸਾਰਾਮ 'ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਨੇ ਬਲਾਤਕਾਰ ਦਾ ਦੋਸ਼ ਲਾਇਆ ਸੀ, ਜਿਸ 'ਚ ਆਸਾਰਾਮ ਦੋਸ਼ੀ ਸਾਬਤ ਹੋਇਆ ਸੀ ਤੇ ਅਦਾਲਤੀ ਫੈਸਲੇ ਮੁਤਾਬਕ ਆਸਾਰਾਮ ਨੂੰ ਜੋਧਪੁਰ ਦੀ ਕੇਂਦਰੀ ਜੇਲ 'ਚ ਸਜ਼ਾ ਕੱਟਣ ਲਈ ਭੇਜ ਦਿੱਤਾ ਗਿਆ ਸੀ।

 

ਪੀੜਤਾ ਦਾ ਦੋਸ਼ ਹੈ ਕਿ ਆਸਾਰਾਮ ਨੇ ਜੋਧਪੁਰ ਦੇ ਨੇੜੇ ਮਨਈ ਆਸ਼ਰਮ 'ਚ ਉਸ ਨੂੰ ਬੁਲਾਇਆ ਸੀ ਤੇ 15 ਅਗਸਤ 2013 ਨੂੰ ਉਸ ਨਾਲ ਆਪਣੇ ਆਸ਼ਰਮ ਚ ਹੀ ਬਲਾਤਕਾਰ ਕੀਤਾ ਸੀ। ਹਾਲਾਂਕਿ ਆਸਾਰਾਮ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।

 


 

ਦੱਸਣਯੋਗ ਹੈ ਕਿ ਆਸਾਰਾਮ ਜੋਧਪੁਰ ਸੈਂਟਰਲ ਜੇਲ 'ਚ ਬੀਤੇ 4 ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਆਸਾਰਾਮ 'ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ, ਜਿਸ ਵਿਚ ਉਹ ਦੋਸ਼ੀ ਸਾਬਤ ਹੋਇਆ ਸੀ। ਲੜਕੀ ਆਸਾਰਾਮ ਦੇ ਆਸ਼ਰਮ ਚ ਪੜ੍ਹਾਈ ਕਰ ਰਹੀ ਸੀ।

 

ਪੀੜਤਾ ਨੇ ਦੋਸ਼ ਲਾਇਆ ਸੀ ਕਿ ਆਸਾਰਾਮ ਨੇ ਰਾਜਸਥਾਨ ਦੇ ਜੋਧਪੁਰ 'ਚ ਸਥਿਤ ਆਸ਼ਰਮ ਵਿਚ ਉਸ ਨੂੰ ਬੁਲਾਇਆ ਸੀ ਅਤੇ 15 ਅਗਸਤ 2013 ਨੂੰ ਉਸ ਨਾਲ ਬਲਾਤਕਾਰ ਕੀਤਾ ਸੀ। ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asaram should be taken out from jail and shot in encounter says rape victim father