ਆਮ ਆਦਮੀ ਪਾਰਟੀ ਦੇ ਨਾਮਵਰ ਆਗੂ ਆਸ਼ੂਤੋਸ਼ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਅਸਤੀਫੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਨੇ ਇੱਥੋਂ ਤਕ ਕਹਿ ਦਿੱਤਾ ਕਿ ਇਸ ਜਨਮ ਚ ਆਸ਼ੂਤੋਸ਼ ਦਾ ਅਸਤੀਫਾ ਸਵੀਕਾਰ ਨਹੀਂ ਕਰ ਸਕਦੇ।
ਕੇਜਰੀਵਾਲ ਨੇ ਟਵਿੱਟਰ `ਤੇ ਲਿਖਿਆ, `ਅਸੀਂ ਤੁਹਾਡਾ ਅਸਤੀਫਾ ਕਿਵੇਂ ਸਵੀਕਾਰ ਕਰ ਸਕਦੇ ਹਾਂ। ਨਾ ਇਸ ਜਨਮ `ਚ ਤਾਂ ਨਹੀਂ।`
ਕੇਜਰੀਵਾਲ ਨੇ ਅਸਤੀਫੇ ਦੇ ਐਲਾਨ ਵਾਲੇ ਆਸ਼ੂਤੋਸ਼ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, ‘ਸਰ, ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।`
ਦੱਸਣਯੋਗ ਹੈ ਕਿ ਆਸ਼ੂਤੋਸ਼ ਨੇ ਬੁੱਧਵਾਰ ਨੂੰ ਟਵਿੱਟਰ `ਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ। ਉਨ੍ਹਾਂ ਨੇ ਅਸਤੀਫੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।
ਆਸ਼ੂਤੋਸ਼ ਨੇ ਟਵੀਟ `ਤੇ ਕਿਹਾ, ‘ਹਰ ਸਫਰ ਦਾ ਇਕ ਅੰਤ ਹੁੰਦਾ ਹੈ। ਆਮ ਆਦਮੀ ਪਾਰਟੀ ਨਾਲ ਜੁੜਾਵ ਚੰਗਾ ਅਤੇ ਕ੍ਰਾਂਤੀਕਾਰੀ ਸੀ, ਇਸਦਾ ਵੀ ਅੰਤ ਹੋ ਗਿਆ ਹੈ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ (ਪੀ. ਏ. ਸੀ.) ਤੋਂ ਅਸਤੀਫਾ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ। ਪਾਰਟੀ ਅਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ।`
How can we ever accept ur resignation?
— Arvind Kejriwal (@ArvindKejriwal) August 15, 2018
ना, इस जनम में तो नहीं। https://t.co/r7Y3tTcIOZ