ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਮਰਿਆਂ ਸਾਹਮਣੇ ਸੁੱਤੇ ਮੰਤਰੀ ਦੀ ਸਫਾਈ, ਸੁੱਤਾ ਨਹੀਂ ਸੀ-ਕਰਦਾ ਹਾਂ ਮਨ-ਚਿੰਤਨ

ਬਿਹਾਰ ਚ ਦਿਮਾਗੀ ਬੁਖਾਰ ਕਾਰਨ ਹਾਲੇ ਤਕ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਉੱਥੇ ਹੀ ਬਿਹਾਰ ਭਾਜਪਾ ਦੇ ਨੇਤਾ ਤੇ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ’ਤੇ ਪ੍ਰੈਸ ਕਾਨਫ਼ਰੰਸ ਚ ਹੀ ਸੋਣ ਦਾ ਦੋਸ਼ ਲਗਿਆ ਤਾਂ ਉਨ੍ਹਾਂ ਨੇ ਇਸ ਦੋਸ਼ ’ਤੇ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਸੁੱਤਾ ਨਹੀਂ ਸੀ, ਮੈਂ ਮਨ-ਚਿੰਤਨ ਵੀ ਕਰਦਾ ਹਾਂ, ਸੌਂ ਨਹੀਂ ਰਿਹਾ ਸੀ।

 

ਜਾਣਕਾਰੀ ਮੁਤਾਬਕ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਇਕ ਹਸਪਤਾਲ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਸੀ। ਹਸਪਤਾਲ ਦੇ ਦੌਰੇ ਮਗਰੋਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਨਾਲ ਬੈਠੇ ਮੰਤਰੀ ਅਸ਼ਵਨੀ ਚੌਬੇ ਸੁੱਤੇ ਹੋਏ ਕੈਮਰਿਆਂ ਚ ਕੈਦ ਹੋ ਗਏ। ਜਿਸ ਤੋਂ ਬਾਅਦ ਵਿਰੋਧੀਆਂ ਨੇ ਉਨ੍ਹਾਂ ਦੀ ਕਾਰਗੁਜਾਰੀ ਤੇ ਕਈ ਸਵਾਲ ਚੁੱਕੇ ਹਨ।

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ashwani Chaubey has said that I do meditation also and neither am I sleeping